ਆਕਲੈਂਡ(ਬਲਜਿੰਦਰ ਰੰਧਾਵਾ)ਨਿਊਜ਼ੀਲੈਂਡ ਪੁਲਿਸ ਵੱਲੋਂ ਵੱਖ-ਵੱਖ ਚੋਰੀ ਦੇ ਮਾਮਲਿਆਂ ਸਬੰਧੀ ਇੱਕ ਇੱਕ 19 ਸਾਲਾ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।ਕਾਉਂਟੀਜ਼ ਮਾਨੁਕਾਊ ਸੀਆਈਬੀ ਤੋਂ ਡਿਟੈਕਟਿਵ ਇੰਸਪੈਕਟਰ ਕੈਰਨ ਬ੍ਰਾਈਟ ਦਾ ਕਹਿਣਾ ਹੈ ਕਿ ਪੁਲਿਸ ਨੂੰ 14 ਜੁਲਾਈ ਦੀ ਰਾਤ 9.45 ਵਜੇ ਮੈਨੂਰੋਆ ਰੋਡ ‘ਤੇ ਇੱਕ ਸਟੋਰ ਵਿੱਚ ਤਿੰਨ ਲੋਕਾਂ ਵੱਲੋਂ ਇੱਕ ਸਟੋਰ ਵਿੱਚ ਦਾਖਲ ਹੋ ਚੋਰੀ ਕਰਨ ਅਤੇ ਕਰਮਚਾਰੀ ‘ਤੇ ਹਮਲਾ ਕਰ ਜ਼ਖਮੀ ਕਰਨ ਸਬੰਧੀ ਸੂਚਨਾ ਮਿਲੀ ਸੀ।
ਅਤੇ ਇੱਕ ਹੋਰ ਵਾਰਦਾਤ 26 ਜੁਲਾਈ ਨੂੰ ਵਾਲਟਰ ਸਟੀਵਨਜ਼ ਡਰਾਈਵ, ਕਨਫਾਇਰ ਗਰੋਵ ਵਿੱਚ ਇੱਕ ਸਟੋਰ ‘ਤੇ ਚੋਰੀ ਦੀ ਵਾਪਰੀ ਸੀ।ਪੁਲਿਸ ਵੱਲੋਂ ਪਾਪਾਕੁਰਾ ਵਿੱਚ ਕਈ ਸਰਚ ਵਾਰੰਟ ਚਲਾਏ ਗਏ ਸਨ ਜਿਸ ਤੋ ਬਾਅਦ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਸਨੂੰ 6 ਅਗਸਤ ਨੂੰ ਮੈਨੁਕਾਊ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਜਿਸ ਵਿੱਚ ਦੋ ਗੰਭੀਰ ਲੁੱਟ ਅਤੇ ਗੈਰਕਾਨੂੰਨੀ ਢੰਗ ਨਾਲ ਮੋਟਰ ਵਾਹਨ ਲੈਣ ਦੇ ਦੋਸ਼ ਲਾਏ ਗਏ ਹਨ।