Home » ਪਾਕੁਰੰਗਾ ‘ਚ ਚਾ+ਕੂ ਨਾਲ ਵਿਅਕਤੀ ਨੂੰ ਗੰਭੀਰ ਜ਼-ਖ-ਮੀ ਕਰਨ ਦੇ ਮਾਮਲੇ ਸਬੰਧੀ ਪੁਲਿਸ ਨੇ 24 ਨੌਜਵਾਨ ਨੂੰ ਕੀਤਾ ਗ੍ਰਿਫ਼ਤਾਰ…
Home Page News • New Zealand Local News • NewZealand

ਪਾਕੁਰੰਗਾ ‘ਚ ਚਾ+ਕੂ ਨਾਲ ਵਿਅਕਤੀ ਨੂੰ ਗੰਭੀਰ ਜ਼-ਖ-ਮੀ ਕਰਨ ਦੇ ਮਾਮਲੇ ਸਬੰਧੀ ਪੁਲਿਸ ਨੇ 24 ਨੌਜਵਾਨ ਨੂੰ ਕੀਤਾ ਗ੍ਰਿਫ਼ਤਾਰ…

Spread the news

ਆਕਲੈਂਡ (ਬਲਜਿੰਦਰ ਸਿੰਘ) ਇਸ ਮਹੀਨੇ ਦੇ ਸ਼ੁਰੂ ਵਿੱਚ ਪਾਕੁਰੰਗਾ ਵਿੱਚ ਇੱਕ ਵਿਅਕਤੀ ਉੱਤੇ ਹੋਏ ਹਮਲੇ ਸਬੰਧੀ ਪੁਲਿਸ ਨੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ ਜਿਸ ਨੂੰ ਅੱਜ ਕੋਰਟ ਵਿੱਚ ਪੇਸ਼ ਕੀਤਾ ਗਿਆ।6 ਸਤੰਬਰ ਦੀ ਦੁਪਹਿਰ ਨੂੰ ਜੇਡ ਐਵੇਨਿਊ ‘ਤੇ ਚਾ+ਕੂ ਦੇ ਵਾਰਾ ਨਾਲ ਗੰਭੀਰ ਰੂਪ ਵਿੱਚ ਜ਼ਖਮੀ ਮਿਲੇ ਵਿਅਕਤੀ ਦੇ ਮਾਮਲੇ ਵਿੱਚ ਪੁਲਿਸ ਜਾਂਚ ਕਰ ਰਹੀ ਸੀ।ਕਾਉਂਟੀਜ਼ ਮੈਨੂਕਾਉ ਈਸਟ ਸੀਆਈਬੀ ਤੋਂ ਡਿਟੈਕਟਿਵ ਸਾਰਜੈਂਟ ਜੇਮਜ਼ ਮੈਪ ਨੇ ਕਿਹਾ ਕਿ ਇਸ ਹਫ਼ਤੇ ਮਾਊਂਟ ਵੈਲਿੰਗਟਨ ਦੇ ਪਤੇ ਤਲਾਸ਼ੀ ਦੌਰਾਨਇੱਕ 24 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਅੱਜ ਮਾਨੁਕਾਊ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਤੇ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਜ਼ਖਮੀ ਕਰਨ ਦਾ ਦੋਸ਼ ਲਗਾਇਆ ਹੈ।
ਇਸ ਵਿਅਕਤੀ ਨੂੰ 23 ਸਤੰਬਰ ਨੂੰ ਮਾਨੁਕਾਊ ਜ਼ਿਲ੍ਹਾ ਅਦਾਲਤ ਵਿੱਚ ਦੁਬਾਰਾ ਪੇਸ਼ ਕਰਨ ਲਈ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।