ਆਕਲੈਂਡ (ਬਲਜਿੰਦਰ ਸਿੰਘ) ਡੁਨੇਡਿਨ ਦੇ ਇੱਕ ਹਾਈ ਸਕੂਲ ਨੂੰ ਧਮਕੀ ਭਰੀ ਈਮੇਲ ਮਿਲਣ ਤੋਂ ਬਾਅਦ ਤਾਲਾਬੰਦੀ ਵਿੱਚ ਰੱਖਿਆ ਗਿਆ ਹੈ।ਬੇਫੀਲਡ ਹਾਈ ਸਕੂਲ ਨੇ ਆਪਣੀ ਵੈਬਸਾਈਟ ‘ਤੇ ਕਿਹਾ ਕਿ ਇਹ ਤਾਲਾਬੰਦੀ ਵਿੱਚ ਹੈ ਅਤੇ ਉਹ ਸਾਵਧਾਨੀ ਵਜੋਂ ਸਕੂਲ ਨੂੰ ਦਿਨ ਲਈ ਬੰਦ ਕੀਤਾ ਜਾ ਰਿਹਾ ਹੈ।ਪੁਲਿਸ ਨੇ ਕਿਹਾ ਹੈ ਕਿ ਉਹ ਧਮਕੀ ਭਰੀ ਈਮੇਲ ਦੇ ਮਾਮਲੇ ਸਬੰਧੀ ਜਾਂਚ ਕਰ ਰਹੇ ਹਨ।
ਸਕੂਲ ਦੇ ਬਾਹਰ ਹਥਿਆਰਬੰਦ ਅਧਿਕਾਰੀ ਤਾਇਨਾਤ ਕੀਤੀ ਗਈ ਹੈ।ਘਟਨਾ ਸਬੰਧੀ ਹੋਰ ਵਧੇਰੇ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।