ਆਕਲੈਂਡ (ਬਲਜਿੰਦਰ ਸਿੰਘ) ਕੇਂਦਰੀ ਆਕਲੈਂਡ ਵਿੱਚ ਕੁੱਝ ਵਾਹਨਾਂ ਨੂੰ ਅੱਗ ਲਾਏ ਜਾਣ ਦੀਆਂ ਦੀ ਵਾਪਰੀਆਂ ਘਟਨਾਵਾਂ ਸਬੰਧੀ ਪੁਲਿਸ ਨੇ ਇੱਕ 50 ਸਾਲਾ ਵਿਅਕਤੀ ਨੂੰ ਚਾਰਜ ਕੀਤਾ ਗਿਆ ਹੈ ਅਤੇ ਉਸਨੂੰ ਹਿਰਾਸਤ ਵਿੱਚ ਲਿਆ ਗਿਆ ਹੈ।ਪੁਲਿਸ 18 ਸਤੰਬਰ ਤੋਂ ਆਕਲੈਂਡ ਡੋਮੇਨ ਦੇ ਆਲੇ-ਦੁਆਲੇ ਸ਼ੱਕੀ ਅੱਗਾਂ ਦੀ ਜਾਂਚ ਕਰ ਰਹੀ ਹੈ।ਡਿਟੈਕਟਿਵ ਸੀਨੀਅਰ ਸਾਰਜੈਂਟ ਮਾਰਟਿਨ ਫਰੈਂਡ ਨੇ ਕਿਹਾ ਕਿ ਘੱਟੋ-ਘੱਟ ਚਾਰ ਅੱਗਾਂ ਦੀਆਂ ਘਟਨਾਵਾਂ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
ਸਭ ਤੋਂ ਤਾਜ਼ਾ ਘਟਨਾ 20 ਸਤੰਬਰ ਨੂੰ ਵਾਪਰੀ, ਜਿੱਥੇ ਪੁਲਿਸ ਦੇ ਅਨੁਸਾਰ, ਰਾਤ 9.15 ਵਜੇ ਪਾਰਕ ਰੋਡ ‘ਤੇ ਦੋ ਵਾਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ।ਦੂਜੀਆਂ ਅੱਗ ਦੀਆਂ ਘਟਨਾਵਾਂ 18, 19 ਅਤੇ ਸਤੰਬਰ ਨੂੰ ਵਾਪਰੀਆਂ ਸਨ। ਪੁਲਿਸ ਨੇ ਕਿਹਾ ਕਿ ਵਿਅਕਤੀ ਨੂੰ ਐਤਵਾਰ ਸ਼ਾਮ ਆਕਲੈਂਡ ਡੋਮੇਨ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਨੂੰ ਸੋਮਵਾਰ ਆਕਲੈਂਡ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਿਸ ‘ਤੇ ਅੱਗਜ਼ਨੀ ਦੇ ਤਿੰਨ ਦੋਸ਼ ਲਗਾਏ ਗਏ ਸਨ।” ਉਸ ਨੂੰ 25 ਸਤੰਬਰ ਨੂੰ ਅਗਲੀ ਪੇਸ਼ੀ ਤੱਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।