Home » ਫਰਾਂਸ ਤੋ ਇੰਗਲੈਂਡ ਜਾ ਰਹੇ ਪੰਜਾਬੀ ਨੌਜਵਾਨ ਦੀ ਸਮੁੰਦਰ ‘ਚ ਡੁੱਬਣ ਕਾਰਨ ਮੌ,ਤ…
Home Page News India India News World World News

ਫਰਾਂਸ ਤੋ ਇੰਗਲੈਂਡ ਜਾ ਰਹੇ ਪੰਜਾਬੀ ਨੌਜਵਾਨ ਦੀ ਸਮੁੰਦਰ ‘ਚ ਡੁੱਬਣ ਕਾਰਨ ਮੌ,ਤ…

Oplus_131072
Spread the news

ਫਰਾਂਸ ਦੇ ਸ਼ਹਿਰ ਕੈਲੇ ਅਤੇ ਇੰਗਲੈਂਡ ਦੇ ਦਰਮਿਆਨ ਪੈਂਦੇ ਸਮੁੰਦਰੀ ਰਸਤੇ ਤੋਂ ਇੰਗਲੈਂਡ ਜਾਂਦੇ ਸਮੇੰ ਸਮੁੰਦਰੀ ਕਿਸ਼ਤੀ ਜਿਸ ਵਿੱਚ ਅੱਸੀ ਬੰਦੇ ਬੈਠ ਸਕਦੇ ਸਨ ਦੇ ਵਿੱਚ ਛੇਕ ਹੋ ਜਾਣ ਕਾਰਨ ਪਾਣੀ ਭਰਨਾ ਸ਼ੁਰੂ ਹੋ ਗਿਆ ਤੇ ਕਿਸ਼ਤੀ ਹੌਲੀ ਹੌਲੀ ਡੁੱਬਣ ਲੱਗ ਪਈ, ਜਿਸ ਕਾਰਨ ਦੋ ਬੰਦਿਆਂ ਦੀ ਢਿੱਡ ਵਿੱਚ ਜਿਆਦਾ ਪਾਣੀ ਭਰਨ ਕਰਕੇ ਮੌਕੇ ਤੇ ਹੋ ਮੌਤ ਹੋ ਗਈ | ਹਾਦਸੇ ਵਾਲੇ ਦਿਨ ਮਤਲਬ ਐਤਵਾਰ ਸਾਢੇ ਪੰਜ ਵਜੇ ਸਵੇਰੇ ਕਿਸ਼ਤੀ ਵਿੱਚ ਅੱਸੀ ਦੀ ਜਗਾਹ ਕੇਵਲ ਤਰਤਾਲੀ ਬੰਦੇ ਸੁਆਰ ਸਨ, ਜਿਨ੍ਹਾਂ ਵਿੱਚੋਂ ਇਕਤਾਲੀ ਬੰਦਿਆਂ ਨੂੰ ਸਮੁੰਦਰ ਦੀ ਨਿਗਰਾਨੀ ਟੀਮ (ਰੈਕਸਿਉ ) ਨੇ ਵਕਤ ਰਹਿੰਦੇ ਬਚਾ ਲਿਆ ਜਦਕਿ ਦੋ ਜਣਿਆ ਦੀ ਮੌਤ ਹੋ ਗਈ ਹੈ | ਇਨ੍ਹਾਂ ਦੋਹਾਂ ਵਿਦੇਸ਼ੀ ਨਾਗਰਿਕਾਂ ਇੱਕ ਰੋਮਾਨੀਅਨ, ਜਦਕਿ ਦੂਸਰਾ ਚਾਲੀ ਸਾਲਾ ਬਲਦੇਵ ਸਿੰਘ ਬਟਾਲਾ ਸ਼ਹਿਰ ਦੀ ਬਾਜਪੁਰ ਕਲੌਨੀ ਦਾ ਰਹਿਣ ਵਾਲਾ ਦੱਸਿਆ ਗਿਆ ਹੈ | ਮਨਜੀਤ ਸਿੰਘ ਹਰਿਆਣੇ ਦਾ ਲੜਕਾ ਜਿਹੜਾ ਕਿ ਇਸ ਹਾਦਸੇ ਸਮੇੰ ਬਲਦੇਵ ਸਿੰਘ ਦੇ ਨਾਲ ਹੀ ਕਿਸ਼ਤੀ ਵਿੱਚ ਬੈਠਾ ਸੀ ਦੇ ਕਾਰਨ ਚਸ਼ਮਦੀਨ ਗੁਆਹ ਵੀ ਹੈ, ਵੱਲੋਂ ਮੌਕੇ ਦੀ ਪੁਲਿਸ ਨੂੰ ਦਿੱਤੇ ਗਏ ਬਿਆਨ ਦੇ ਅਧਾਰ ਤੇ ਬਲਦੇਵ ਸਿੰਘ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ | ਫਰਾਂਸ ਪੁਲਿਸ ਨੇ ਦੋਭਾਸ਼ੀਏ ਦੀ ਮਦਦ ਅਤੇ ਮਨਜੀਤ ਸਿੰਘ ਕੋਲ਼ੋਂ ਟੈਲੀਫੋਨ ਨੰਬਰ ਪ੍ਰਾਪਤ ਕਰਕੇ ਬਲਦੇਵ ਸਿੰਘ ਦੇ ਪ੍ਰੀਵਾਰ ਨੂੰ ਸੂਚਨਾ ਦੇ ਦਿੱਤੀ ਹੈ, ਜਿਸ ਨਾਲ ਮਿਰਤਕ ਬਲਦੇਵ ਸਿੰਘ ਦੇ ਘਰ ਮਾਤਮ ਛਾਅ ਗਿਆ ਹੈ | ਹੁਣ ਉਸਦੀ ਮਿਰਤਕ ਦੇਹ ਨੂੰ ਭਾਰਤ ਭੇਜਣ ਦਾ ਜਿੰਮਾਂ, ਸਬੰਧਿਤ ਪ੍ਰੀਵਾਰ ਵੱਲੋਂ, ਫਰਾਂਸ ਦੀ ਸੰਸਥਾ ਔਰਰ -ਡਾਨ ਨੂੰ ਸੌਂਪ ਦਿੱਤਾ ਗਿਆ ਹੈ, ਜੋ ਸਾਰੀਆਂ ਕਾਨੂੰਨੀ ਕਾਰਵਾਈਆਂ ਮੁਕੰਮਲ ਕਰਕੇ ਇਹ ਜਿੰਮਵਾਰੀ ਨਿਭਾਏਗੀ | ਇੱਕ ਹੋਰ ਜਾਣਕਾਰੀ ਮੁਤਾਬਿਕ ਮਨਜੀਤ ਸਿੰਘ ਅਤੇ ਬਲਦੇਵ ਸਿੰਘ ਸਪੇਨ ਵਿਖੇ ਅੱਛਾ ਕੰਮ ਕਰਕੇ ਵਧੀਆ ਪੈਸੇ ਕਮਾ ਰਹੇ ਸਨ, ਐਪਰ ਮੌਤ ਅਤੇ ਇੰਗਲੈਂਡ ਜਾਣ ਦਾ ਸ਼ੌਕ ਇਨ੍ਹਾਂ ਨੂੰ ਫਰਾਂਸ ਦੇ ਸਮੁੰਦਰ ਵਿਖ਼ੇ ਖਿੱਚ ਲਿਆਇਆ |