Home » ‘ਨਹੀਂ ਤਾਂ 100% ਟੈਰਿਫ ਲਗਾ ਦਵਾਗਾ’, ਟਰੰਪ ਨੇ ਰੂਸ ਤੇ ਚੀਨ ਨਾਲ ਭਾਰਤ ਨੂੰ ਦਿੱਤੀ ਖੁੱਲ੍ਹੀ ਧਮਕੀ…
Home Page News India World World News

‘ਨਹੀਂ ਤਾਂ 100% ਟੈਰਿਫ ਲਗਾ ਦਵਾਗਾ’, ਟਰੰਪ ਨੇ ਰੂਸ ਤੇ ਚੀਨ ਨਾਲ ਭਾਰਤ ਨੂੰ ਦਿੱਤੀ ਖੁੱਲ੍ਹੀ ਧਮਕੀ…

Spread the news

ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਨੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਆਪਣੀ ਨਵੀਂ ਚਿਤਾਵਨੀ ਨਾਲ ਭਾਰਤ ਦੀ ਚਿੰਤਾ ਵਧਾ ਦਿੱਤੀ ਹੈ। ਉਸ ਨੇ ਬ੍ਰਿਕਸ ਦੇਸ਼ਾਂ ਨੂੰ ਖੁੱਲ੍ਹੇਆਮ ਧਮਕੀ ਦਿੰਦੇ ਹੋਏ ਕਿਹਾ ਕਿ ਜੇਕਰ ਅਮਰੀਕੀ ਡਾਲਰ ਨੂੰ ਕਮਜ਼ੋਰ ਕਰਨ ਜਾਂ ਬਦਲਣ ਦੀ ਕੋਈ ਕੋਸ਼ਿਸ਼ ਕੀਤੀ ਗਈ ਤਾਂ ਉਹ ਇਨ੍ਹਾਂ ਦੇਸ਼ਾਂ ‘ਤੇ 100 ਫੀਸਦੀ ਟੈਰਿਫ ਲਗਾ ਦੇਣਗੇ। ਜ਼ਿਕਰਯੋਗ ਹੈ ਕਿ ਬ੍ਰਿਕਸ ਨੌਂ ਦੇਸ਼ਾਂ ਦਾ ਸਮੂਹ ਹੈ, ਜਿਸ ਵਿਚ ਭਾਰਤ ਵੀ ਸ਼ਾਮਲ ਹੈ। ਭਾਰਤ ਤੋਂ ਇਲਾਵਾ ਗਰੁੱਪ ਦੇ ਮੈਂਬਰ ਦੇਸ਼ ਚੀਨ, ਰੂਸ, ਦੱਖਣੀ ਅਫ਼ਰੀਕਾ, ਈਰਾਨ, ਮਿਸਰ, ਇਥੋਪੀਆ ਤੇ ਸੰਯੁਕਤ ਅਰਬ ਅਮੀਰਾਤ ਹਨ। ਬ੍ਰਿਕਸ 2009 ਵਿੱਚ ਗਠਿਤ ਇੱਕੋ ਇੱਕ ਪ੍ਰਮੁੱਖ ਅੰਤਰਰਾਸ਼ਟਰੀ ਸਮੂਹ ਹੈ ਜਿਸਦਾ ਸੰਯੁਕਤ ਰਾਜ ਅਮਰੀਕਾ ਹਿੱਸਾ ਨਹੀਂ ਹੈ। ਹਾਲ ਹੀ ਦੇ ਸਾਲਾਂ ਵਿੱਚ ਇਸ ਦੇ ਕੁਝ ਮੈਂਬਰ ਦੇਸ਼ ਖ਼ਾਸ ਤੌਰ ‘ਤੇ ਰੂਸ ਤੇ ਚੀਨ, ਅਮਰੀਕੀ ਡਾਲਰ ਦਾ ਬਦਲ ਲੱਭ ਰਹੇ ਹਨ ਜਾਂ ਆਪਣੀ ਬ੍ਰਿਕਸ ਮੁਦਰਾ ਬਣਾਉਣਾ ਚਾਹੁੰਦੇ ਹਨ। ਭਾਰਤ ਹੁਣ ਤੱਕ ਇਸ ਕਦਮ ਦਾ ਹਿੱਸਾ ਨਹੀਂ ਬਣਿਆ ਹੈ। ਸ਼ਨੀਵਾਰ ਨੂੰ ਟਰੰਪ ਨੇ ਬ੍ਰਿਕਸ ਦੇਸ਼ਾਂ ਨੂੰ ਅਜਿਹੇ ਕਦਮ ਦੇ ਖ਼ਿਲਾਫ਼ ਚਿਤਾਵਨੀ ਦਿੱਤੀ ਸੀ। ਡੋਨਾਲਡ ਟਰੰਪ ਨੇ ਟਰੂਥ ਸੋਸ਼ਲ ‘ਤੇ ਇੱਕ ਪੋਸਟ ‘ਚ ਕਿਹਾ, “ਇਹ ਵਿਚਾਰ ਕਿ ਬ੍ਰਿਕਸ ਦੇਸ਼ ਡਾਲਰ ਤੋਂ ਦੂਰ ਜਾਣ ਦੀ ਕੋਸ਼ਿਸ਼ ਕਰ ਰਹੇ ਹਨ’।’ ਟਰੰਪ ਨੇ ਚਿਤਾਵਨੀ ਦਿੰਦੇ ਹੋਏ ਕਿਹਾ, ‘ਸਾਨੂੰ ਇਨ੍ਹਾਂ ਦੇਸ਼ਾਂ ਤੋਂ ਇਹ ਵਚਨਬੱਧਤਾ ਚਾਹੀਦੀ ਹੈ ਕਿ ਉਹ ਨਾ ਤਾਂ ਨਵੀਂ ਬ੍ਰਿਕਸ ਮੁਦਰਾ ਬਣਾਉਣਗੇ ਤੇ ਨਾ ਹੀ ਸ਼ਕਤੀਸ਼ਾਲੀ ਅਮਰੀਕੀ ਡਾਲਰ ਦੀ ਜਗ੍ਹਾ ਕਿਸੇ ਹੋਰ ਮੁਦਰਾ ਦਾ ਸਮਰਥਨ ਕਰਨਗੇ, ਨਹੀਂ ਤਾਂ ਉਨ੍ਹਾਂ ਨੂੰ 100% ਟੈਰਿਫ ਦਾ ਸਾਹਮਣਾ ਕਰਨਾ ਪਵੇਗਾ। ਵਿਦੇਸ਼ ਮੰਤਰੀ ਨੇ ਇਸ ਸਾਲ 1 ਅਕਤੂਬਰ ‘ਚ ਕਿਹਾ, ‘ਕਦੀ-ਕਦੀ ਤੁਸੀਂ ਡਾਲਰ ਦੀ ਵਰਤੋਂ ਨੂੰ ਮੁਸ਼ਕਲ ਬਣਾ ਦਿੰਦੇ ਹੋ। ਸਾਡੇ ਕੁਝ ਵਪਾਰਕ ਭਾਈਵਾਲ ਹਨ ਜਿਨ੍ਹਾਂ ਨਾਲ ਉਨ੍ਹਾਂ ਦੀਆਂ ਨੀਤੀਆਂ ਕਾਰਨ ਡਾਲਰ ਵਿੱਚ ਵਪਾਰ ਕਰਨਾ ਮੁਸ਼ਕਲ ਹੋ ਜਾਂਦਾ ਹੈ। ਸਾਨੂੰ ਸਪੱਸ਼ਟ ਤੌਰ ‘ਤੇ ਹੱਲ ਲੱਭਣੇ ਪੈਣਗੇ ਪਰ ਸਾਡੇ ਲਈ ਜਿਵੇਂ ਕਿ ਅਸੀਂ ਮੁੜ ਸੰਤੁਲਨ ਬਾਰੇ ਗੱਲ ਕੀਤੀ ਸੀ। ਅਸੀਂ ਬਹੁਤ ਸਾਰੀਆਂ ਚੀਜ਼ਾਂ ਬਾਰੇ ਗੱਲ ਕੀਤੀ ਸਪੱਸ਼ਟ ਹੈ ਕਿ ਇਹ ਸਭ ਮੁਦਰਾਵਾਂ ਤੇ ਆਰਥਿਕ ਲੋੜਾਂ ‘ਤੇ ਵੀ ਪ੍ਰਤੀਬਿੰਬਤ ਹੋਣ ਵਾਲਾ ਹੈ।’