Home » ਚੀਨ ’ਚ ਮਿਲਿਆ ਦੁਨੀਆ ਦਾ ਸਭ ਤੋਂ ਵੱਡਾ ਸੋਨੇ ਦਾ ਭੰਡਾਰ, ਹੁਨਾਨ ਪ੍ਰਾਂਤ ’ਚ ਮਿਲੇ ਭੰਡਾਰ ’ਚੋਂ ਨਿਕਲ ਸਕਦਾ ਹੈ ਇਕ ਹਜ਼ਾਰ ਟਨ ਸੋਨਾ…
Home Page News India World World News

ਚੀਨ ’ਚ ਮਿਲਿਆ ਦੁਨੀਆ ਦਾ ਸਭ ਤੋਂ ਵੱਡਾ ਸੋਨੇ ਦਾ ਭੰਡਾਰ, ਹੁਨਾਨ ਪ੍ਰਾਂਤ ’ਚ ਮਿਲੇ ਭੰਡਾਰ ’ਚੋਂ ਨਿਕਲ ਸਕਦਾ ਹੈ ਇਕ ਹਜ਼ਾਰ ਟਨ ਸੋਨਾ…

Spread the news

ਚੀਨ ਵਿਚ ਦੁਨੀਆ ਦਾ ਸਭ ਤੋਂ ਵੱਡਾ ਸੋਨੇ ਦਾ ਭੰਡਾਰ ਮਿਲਿਆ ਹੈ। ਹੁਨਾਨ ਸੂਬੇ ਵਿਚ ਮਿਲੇ ਇਸ ਭੰਡਾਰ ’ਚੋਂ ਇਕ ਹਜ਼ਾਰ ਟਨ ਤੋਂ ਵੱਧ ਸੋਨਾ ਨਿਕਲਣ ਦਾ ਅੰਦਾਜ਼ਾ ਹੈ। ਇਹ ਖਾਨ ਧਰਤੀ ਤੋਂ ਲਗਪਗ ਤਿੰਨ ਕਿਲੋਮੀਟਰ ਹੇਠਾਂ ਮਿਲੀ ਹੈ। ਇੰਨਾ ਵਿਸ਼ਾਲ ਸੋਨੇ ਦਾ ਭੰਡਾਰ ਮਿਲਣ ਨਾਲ ਨਾ ਸਿਰਫ਼ ਚੀਨ ਦੇ ਅਰਥਚਾਰੇ ਨੂੰ ਮਜ਼ਬੂਤੀ ਮਿਲੇਗੀ ਬਲਕਿ ਉਸਨੂੰ ਆਪਣੀ ਘਰੇਲੂ ਮੰਗ ਨੂੰ ਪੂਰਾ ਕਰਨ ਵਿਚ ਵੀ ਮਦਦ ਮਿਲੇਗੀ  ਹਿੰਦੂਆਂ ‘ਤੇ ਹੋਈ ਹਿੰਸਾ ਤੋਂ ਬਾਅਦ ਭਾਰਤ ਨੇ ਪ੍ਰਗਟਾਇਆ ਇਤਰਾਜ਼, ਬੰਗਲਾਦੇਸ਼ ਹਰਕਤ ‘ਚ ਆਇਆ ਬੰਗਲਾਦੇਸ਼, ਇਸਕਾਨ ‘ਤੇ ਪਾਬੰਦੀ ਬਾਰੇ ਕੀ ਬੋਲੇ ਯੂਨਸ ਸਰਕਾਰਹਿੰਦੂਆਂ ‘ਤੇ ਹੋਈ ਹਿੰਸਾ ਤੋਂ ਬਾਅਦ ਭਾਰਤ ਨੇ ਪ੍ਰਗਟਾਇਆ ਇਤਰਾਜ਼, ਬੰਗਲਾਦੇਸ਼ ਹਰਕਤ ‘ਚ ਆਇਆ ਬੰਗਲਾਦੇਸ਼, ਇਸਕਾਨ ‘ਤੇ ਪਾਬੰਦੀ ਬਾਰੇ ਕੀ ਬੋਲੇ ਯੂਨਸ ਸਰਕਾਰ ਹੁਨਾਨ ਭੂ-ਵਿਗਿਆਨ ਅਕਾਦਮੀ ਨੇ ਸੋਨੇ ਦੇ ਭੰਡਾਰ ਦੀ ਖੋਜ ਕੀਤੀ ਹੈ। ਇਹ ਭੰਡਾਰ ਪਿੰਗਜਿਆਂਗ ਕਾਉਂਟੀ ਵਿਚ ਹੈ ਜਿੱਥੇ ਭੂ-ਵਿਗਿਆਨੀਆਂ ਨੇ ਕਰੀਬ ਤਿੰਨ ਕਿਲੋਮੀਟਰ ਦੀ ਡੂੰਘਾਈ ’ਤੇ 40 ਸੋਨੇ ਦੀਆਂ ਜੜ੍ਹਾਂ ਦੀ ਪਛਾਣ ਕੀਤੀ ਗਈ ਹੈ। ਤਿੰਨ ਕਿਲੋਮੀਟਰ ਦੀ ਡੂੰਘਾਈ ਵਿਚ ਇਕ ਹਜ਼ਾਰ ਟਨ ਤੋਂ ਵੱਧ ਸੋਨਾ ਹੋਣ ਦਾ ਅੰਦਾਜ਼ਾ ਹੈ। ਇਸ ਦੀ ਕੀਮਤ ਲਗਪਗ 83 ਅਰਬ ਡਾਲਰ ਮੰਨੀ ਗਈ ਹੈ। ਇਹ ਸ਼ਾਇਦ ਹੁਣ ਤੱਕ ਦਾ ਸਭ ਤੋਂ ਵੱਡਾ ਸੋਨੇ ਦਾ ਭੰਡਾਰ ਹੈ ਅਤੇ ਦੱਖਣੀ ਅਫਰੀਕਾ ਦੀ ਸਾਊਥ ਡੀਪ ਖਾਨ ਤੋਂ ਵੀ ਵੱਡਾ ਹੈ, ਜਿੱਥੇ ਲਗਪਗ 900 ਟਨ ਸੋਨੇ ਦਾ ਭੰਡਾਰ ਹੈ। ਵਰਲਡ ਗੋਲਡ ਕੌਂਸਲ ਦੇ ਡਾਟਾ ਮੁਤਾਬਕ, ਚੀਨ ਦੁਨੀਆ ਦਾ ਸਬ ਤੋਂ ਵੱਡਾ ਸੋਨੇ ਦਾ ਉਤਪਾਦ ਹੈ• 2023 ਵਿਚ ਦੁਨੀਆ ਵਿਚ ਕੁੱਲ ਸੋਨੇ ਦੇ ਉਤਪਾਦਨ ਵਿਚ ਚੀਨ ਦੀ ਹਿੱਸੇਦਾਰੀ ਦਸ ਫ਼ੀਸਦ ਸੀ। ਇਸ ਸਾਲ ਦੀ ਪਹਿਲੀ ਤਿੰਨ ਤਿਹਾਈਆਂ ਵਿਚ ਚੀਨ ਨੇ 741 ਟਨ ਸੋਨੇ ਦੀ ਖ਼ਪਤ ਕੀਤੀ ਜਦਕਿ ਉਤਪਾਦਨ 268 ਟਨ ਸੀ। ਇਸਦਾ ਮਤਲਬ ਇਹ ਹੋਇਆ ਕਿ ਉਸਨੂੰ ਘਰੇਲੂ ਮੰਗ ਨੂੰ ਪੂਰਾ ਕਰਨ ਲਈ ਦਰਾਮਦ ’ਤੇ ਨਿਰਭਰ ਰਹਿਣਾ ਪੈਂਦਾ ਹੈ।