ਅਮਰੀਕਾ ਦੇ ਨਵ-ਨਿਯੁਕਤ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਮੰਤਰੀ ਮੰਡਲ ਅਤੇ ਸਹਾਇਕਾਂ ਦੀ ਚੋਣ ਕਰਨੀ ਸ਼ੁਰੂ ਕਰ ਦਿੱਤੀ ਹੈ। ਉਸ ਨੇ ਮੱਧ ਪੂਰਬ ਲਈ ਸਲਾਹਕਾਰ ਦੇ ਵਜੋਂ ਆਪਣੀ ਧੀ ਰੇਫਨੀ ਦੇ ਜਵਾਈ, ਮਸਾਦ ਬੌਲੂਜ਼ ਨੂੰ ਚੁਣਿਆ ਹੈ। ਉਹ ਅਰਬ ਅਤੇ ਮੱਧ ਪੂਰਬ ਦੇਸ਼ਾਂ ਬਾਰੇ ਟਰੰਪ ਨੂੰ ਸਲਾਹ ਦੇਣਗੇ। ਉਨ੍ਹਾਂ ਨੇ ਅਮਰੀਕਾ ਵਿੱਚ ਰਹਿੰਦੇ ਅਰਬੀ ਮੂਲ ਦੇ ਲੋਕਾਂ ਨੂੰ ਟਰੰਪ ਨੂੰ ਵੋਟਾਂ ਦੇਣ ਦੇ ਵੱਲ ਮੋੜਿਆ ਸੀ।ਅਤੇ ਅਮਰੀਕੀ-ਅਰਬ ਵੋਟਾਂ ਟਰੰਪ ਨੂੰ ਦਿੱਤੀਆਂ ਗਈਆਂ ਸੀ।ਇਸ ਭਵਿੱਖੀ ਨਿਯੁਕਤੀ ਦੇ ਬਾਰੇ ‘ਚ ਟਰੰਪ ਨੇ ਕਿਹਾ ਕਿ ਉਹ ਮੱਧ ਪੂਰਬ ‘ਚ ਸ਼ਾਂਤੀ ਲਿਆਉਣ ‘ਚ ਮਦਦ ਕਰਨਗੇ ਪਰ ਨਾ ਹੀ ਇਸ ਬਾਰੇ ਕੁਝ ਕਿਹਾ ਕਿ ਉਹ ਸ਼ਾਂਤੀ ਕਿਵੇਂ ਲਿਆਉਣਗੇ। ਮਸਾਦ
ਬੌਲੂਜ ਹੁਣ ਇੱਕ ਡੀਲਰ (ਦਲਾਲ) ਦੇ ਤੌਰ ‘ਤੇ ਕੰਮ ਕਰ ਰਿਹਾ ਹੈ, ਨੇ ਪਹਿਲਾਂ ਲੇਬਨਾਨ ਵਿੱਚ ਰਾਜਦੂਤ ਵਜੋਂ ਦਿਲਚਸਪੀ ਦਿਖਾਈ ਸੀ। ਕਿਉਂਕਿ ਉਹ ਕਈ ਸਾਲਾਂ ਤੋਂ ਲੇਬਨਾਨ ਵਿੱਚ ਰਹਿੰਦੇ ਸਨ। ਉਸ ਕੋਲ ਮੱਧ ਪੂਰਬ ਦਾ ਵਿਆਪਕ ਗਿਆਨ ਵੀ ਹੈ। ਉਹ ਟਰੰਪ ਦੇ ਸਹਿਯੋਗੀ ਬੈਂਜਾਮਿਨ ਨੇਤਨਯਾਹੂ ਦਾ ਵੀ ਕੱਟੜ ਸਮਰਥਕ ਹੈ।
ਇਸ ਤੋਂ ਇਲਾਵਾ ਟਰੰਪ ਆਪਣੇ ਇਕ ਰਿਸ਼ਤੇਦਾਰ ਮਾਈਕ ਹਕਾਵੀ ਨੂੰ ਇਜ਼ਰਾਈਲ ਵਿੱਚ ਵੀ ਰਾਜਦੂਤ ਨਿਯੁਕਤ ਕਰਨਗੇ। ਇਹ ਵੀ ਪਤਾ ਲੱਗਾ ਹੈ। ਹਕਾਬੀ ਸਪੱਸ਼ਟ ਤੌਰ ‘ਤੇ ਫਲਸਤੀਨ ਵਿਰੋਧੀ ਹੈ। ਉਹ ਕਹਿੰਦੇ ਹਨ ਕਿ ਫਲਸਤੀਨ ਵਰਗੀ ਕੋਈ ਚੀਜ਼ ਨਹੀਂ ਹੈ।ਟਰੰਪ ਨੇ ਮੈਟ ਹੇਗਸੈਟ ਨੂੰ ਰੱਖਿਆ ਸਕੱਤਰ ਚੁਣਿਆ ਹੈ। ਉਹ ਇਸਲਾਮ ਦੇ ਮਹਾਨ ਅਸਥਾਨਾਂ ਵਿੱਚੋਂ ਇੱਕ, ਮਨਾਤੀ ਅਲ ਅਰੀਕਾ ਮਸਜਿਦ ਦੀ ਥਾਂ ਉੱਤੇ ਬਾਈਬਲ ਵਿੱਚ ਦੱਸੇ ਅਨੁਸਾਰ ਇੱਕ ਯਹੂਦੀ ਸਿਨਾਗੋਗ (ਮਸਜਿਦ ) ਬਣਾਉਣਾ ਚਾਹੁੰਦੇ ਹਨ।
ਡੋਨਾਲਡ ਟਰੰਪ ਆਪਣੀ ਦੂਜੀ ਧੀ ਦੇ ਜਵਾਈ ਜੈਰੇਡ ਕੁਸ਼ਨਰ ਨੂੰ ਫਰਾਂਸ ਵਿਚ ਰਾਜਦੂਤ ਨਿਯੁਕਤ ਕਰਨਾ ਚਾਹੁੰਦੇ ਹਨ, ਜਿਵੇਂ ਕਿ ਉਸ ਨੇ ਪਿਛਲੇ ਸ਼ਨੀਵਾਰ ਨੂੰ ਐਲਾਨ ਕੀਤਾ ਸੀ।ਇਸ ਸੂਚੀ ਤੋਂ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਕੱਟੜ ਇਜ਼ਰਾਈਲ ਪੱਖੀ ਹਨ। ਉਹ ਅਜਿਹੇ ਸਹਾਇਕਾਂ ਨੂੰ ਵੀ ਚੁਣਦਾ ਹੈ ਜੋ ਇਜ਼ਰਾਈਲ ਪੱਖੀ ਹਨ ਅਤੇ ਲਗਾਤਾਰ ਉਸ ਦਾ ਸਮਰਥਨ ਕਰਦੇ ਹਨ।
ਆਪਣੇ ਕਈ ਰਿਸ਼ਤੇਦਾਰਾਂ ਨੂੰ ਉੱਚ-ਅਹੁਦਿਆਂ ਤੇ ਨਿਯੁਕਤ ਕਰ ਰਹੇ ਹਨ ਟਰੰਪ…
