ਆਕਲੈਂਡ(ਬਲਜਿੰਦਰ ਰੰਧਾਵਾ)ਹੈਮਿਲਟਨ ‘ਚ ਮੈਸੀ ਸਟ੍ਰੀਟ’ਤੇ ਰਿਹਾਇਸ਼ੀ ਪਤੇ ‘ਤੇ ਹਥਿਆਰ ਦੇਖੇ ਜਾਣ ਵੱਡੀ ਗਿਣਤੀ ਵਿੱਚ ਪੁਲਿਸ ਪਾਰਟੀ ਪਹੁੰਚਣ ਦੀ ਖ਼ਬਰ ਹੈ।ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਪੁਲਿਸ ਉਸ ਸਥਾਨ ‘ਤੇ ਹਥਿਆਰ ਦੇਖੇ ਜਾਣ ਦੀਆਂ ਰਿਪੋਰਟਾਂ ਦਾ ਜਵਾਬ ਦੇ ਰਹੀ ਹੈ।ਘਟਨਾ ਕਾਰਨ
ਨਜ਼ਦੀਕੀ ਫਰੈਂਕਟਨ ਸਕੂਲ ਤਾਲਾਬੰਦ ਕੀਤਾ ਗਿਆ ਹੈ।ਸਕੂਲ ਦੀ ਵੈੱਬਸਾਈਟ ਮੁਤਾਬਕ ਸਕੂਲ ਦੇ ਬਾਹਰ ਪੁਲਿਸ ਦੀ ਮੌਜੂਦਗੀ ਕਾਰਨ ਸਕੂਲ ਨੂੰ ਤਾਲਾਬੰਦ ਕੀਤਾ ਗਿਆ ਹੈ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਕਿਰਪਾ ਕਰਕੇ ਸਕੂਲ ਨਾ ਆਓ ਅਤੇ ਨਾ ਹੀ ਸਕੂਲ ਨੂੰ ਫ਼ੋਨ ਕੀਤਾ ਜਾਵੇ ਉਹਨਾਂ ਕਿਹਾ ਕਿ ਲਾਕਡਾਊਨ ਪੂਰਾ ਹੋਣ ‘ਤੇ ਅਸੀਂ ਇਸ ਵੈੱਬਸਾਈਟ ਨੂੰ ਅਪਡੇਟ ਕਰਾਂਗੇ।
Add Comment