Home » ਕੈਨੇਡਾ ਤੋਂ ਭਾਰਤ ਆ ਰਹੀ ਜਲੰਧਰ ਦੀ ਔਰਤ ਦੀ ਜਹਾਜ਼ ‘ਚ ਹੋਈ ਮੌਤ…
Home Page News India India News

ਕੈਨੇਡਾ ਤੋਂ ਭਾਰਤ ਆ ਰਹੀ ਜਲੰਧਰ ਦੀ ਔਰਤ ਦੀ ਜਹਾਜ਼ ‘ਚ ਹੋਈ ਮੌਤ…

Spread the news


ਭੋਗਪੁਰ ਦੇ ਨਾਲ ਲੱਗਦੇ ਪਿੰਡ ਲੋਹਾਰਾ ਦੀ ਔਰਤ ਕਮਲਪ੍ਰੀਤ ਕੌਰ ਜੋ ਕਿ ਟੂਰਿਸਟ ਵੀਜ਼ੇ ‘ਤੇ ਕੈਨੇਡਾ ਗਈ ਸੀ, ਦੀ ਵਾਪਸੀ ਦੌਰਾਨ ਜਹਾਜ਼ ‘ਚ ਹੀ ਮੌਤ ਹੋ ਗਈ। ਜਹਾਜ਼ ਨੇ ਟੋਰਾਂਟੋ ਤੋਂ ਕਰੀਬ ਢਾਈ ਘੰਟੇ ਦੀ ਦੂਰੀ ਤੈਅ ਕੀਤੀ ਸੀ ਜਦੋਂ ਮਹਿਲਾ ਕਮਲਪ੍ਰੀਤ ਕੌਰ ਦੇ ਸਾਹ ਫੁੱਲਣ ਲੱਗੇ। ਡਾਕਟਰ ਨੇ ਜਹਾਜ਼ ਵਿਚ ਉਸ ਦੀ ਜਾਂਚ ਕੀਤੀ ਪਰ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਜਹਾਜ਼ ਨੇ ਟੋਰਾਂਟੋ ਵੱਲ ਵਾਪਸੀ ਕੀਤੀ। ਯਾਤਰੀਆਂ ਨੂੰ ਦੱਸਿਆ ਗਿਆ ਕਿ ਜਹਾਜ਼ ਵਿੱਚ ਕੋਈ ਤਕਨੀਕੀ ਨੁਕਸ ਕਾਰਨ ਫਲਾਇਟ ਵਾਪਸ ਜਾ ਰਹੀ ਹੈ। ਮ੍ਰਿਤਕ ਕਮਲਪ੍ਰੀਤ ਕੌਰ (53) ਕਰੀਬ ਚਾਰ ਮਹੀਨੇ ਪਹਿਲਾਂ ਕੈਨੇਡਾ ਗਈ ਸੀ। ਮ੍ਰਿਤਕਾ ਦਾ ਪਤੀ ਮਨਜੀਤ ਸਿੰਘ ਭੋਗਪੁਰ ਬਲਾਕ ਦੇ ਪਿੰਡ ਰਾਸਤਗੋ ਦੇ ਸਰਕਾਰੀ ਸਕੂਲ ਵਿੱਚ ਲੈਬ ਅਟੈਂਡੈਂਟ ਹੈ। ਉਸ ਨੇ ਦੱਸਿਆ ਕਿ ਉਸ ਦੇ ਦੋ ਪੁੱਤਰ ਪੱਕੇ ਤੌਰ ‘ਤੇ ਕੈਨੇਡਾ ਰਹਿੰਦੇ ਹਨ, ਉਸ ਦੀ ਪਤਨੀ ਆਪਣੇ ਪਹਿਲੇ ਪੋਤੇ ਨੂੰ ਦੇਖਣ ਲਈ ਵਿਜ਼ਟਰ ਵਿਜੇ ਵੀਜੇ ‘ਤੇ ਕਰੀਬ ਚਾਰ ਮਹੀਨੇ ਪਹਿਲਾਂ ਉੱਥੇ ਗਈ ਹੋਈ ਸੀ ਅਤੇ ਮੰਗਲਵਾਰ ਨੂੰ ਭਾਰਤੀ ਸਮੇਂ ਅਨੁਸਾਰ ਕਰੀਬ ਸਾਢੇ 11 ਵਜੇ ਏਅਰ ਇੰਡੀਆ ਦਾ ਜਹਾਜ਼ ਟੋਰਾਂਟੋ ਤੋਂ ਰਵਾਨਾ ਹੋਇਆ। ਉਸ ਦੇ ਪੁੱਤਰਾਂ ਨੇ ਉਸ ਨੂੰ ਦੱਸਿਆ ਕਿ ਉਨ੍ਹਾਂ ਨੇ ਆਪਣੀ ਮਾਂ ਨੂੰ ਜਹਾਜ਼ ਵਿਚ ਬਿਠਾ ਦਿੱਤਾ ਸੀ, ਜਿਸ ‘ਤੇ ਉਹ ਸਕੂਲ ਤੋਂ ਘਰ ਆਇਆ ਅਤੇ ਉਸ ਨੂੰ ਲੈਣ ਲਈ ਬੱਸ ਫੜ ਲਈ। ਰਸਤੇ ਵਿਚ ਸਮੇਂ-ਸਮੇਂ ‘ਤੇ ਉਸ ਦਾ ਸਟੇਟਸ ਆਨਲਾਈਨ ਦਿਸ ਰਿਹਾ ਸੀ ਪਰ ਜਦੋਂ ਉਹ ਖੰਨਾ ਪਹੁੰਚਿਆ ਤਾਂ ਸਟੇਟਸ ਨਜ਼ਰ ਆਉਣਾ ਬੰਦ ਹੋ ਗਿਆ। ਬਾਅਦ ਵਿੱਚ ਉਸ ਦੇ ਪੁੱਤਰ ਨੇ ਦੱਸਿਆ ਕਿ ਉਸ ਦੀ ਮਾਂ ਦੀ ਮੌਤ ਜਹਾਜ਼ ਵਿੱਚ ਹੀਟ ਐਲਰਜੀ ਅਤੇ ਸਾਹ ਲੈਣ ਵਿੱਚ ਤਕਲੀਫ਼ ਕਾਰਨ ਹੋਈ ਸੀ। ਮਨਜੀਤ ਸਿੰਘ ਨੇ ਦੱਸਿਆ ਕਿ ਕੈਨੇਡੀਅਨ ਸਰਕਾਰ ਕਹਿ ਰਹੀ ਹੈ ਕਿ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਉਹ ਉਸ ਦੀ ਮੌਤ ਦਾ ਕਾਰਨ ਦੱਸੇਗੀ। ਜਹਾਜ਼ ‘ਚ ਬੈਠੇ ਯਾਤਰੀਆਂ ਨੂੰ ਸਿਰਫ ਇਹ ਦੱਸਿਆ ਗਿਆ ਕਿ ਤਕਨੀਕੀ ਖਰਾਬੀ ਕਾਰਨ ਜਹਾਜ਼ ਨੂੰ ਕੈਨੇਡਾ ਵਾਪਸ ਮੋੜਨਾ ਪਿਆ।