Home » ਪੰਜਾਬ ਨੂੰ ਮਿਲੇ 22,160 ਕਰੋੜ ਰੁਪਏ ਦੇ 38 ਹਾਈਵੇ ਪ੍ਰੋਜੈਕਟ-ਵਿਕਰਮਜੀਤ ਸਿੰਘ ਸਾਹਨੀ
Home Page News India India News

ਪੰਜਾਬ ਨੂੰ ਮਿਲੇ 22,160 ਕਰੋੜ ਰੁਪਏ ਦੇ 38 ਹਾਈਵੇ ਪ੍ਰੋਜੈਕਟ-ਵਿਕਰਮਜੀਤ ਸਿੰਘ ਸਾਹਨੀ

Spread the news

ਪੰਜਾਬ ਤੋਂ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਦੱਸਿਆ ਕਿ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਉਨ੍ਹਾਂ ਵੱਲੋਂ ਉਠਾਏ ਗਏ ਸਵਾਲ ਦੇ ਜਵਾਬ ਵਿੱਚ ਦੱਸਿਆ ਹੈ ਕਿ ਮੰਤਰਾਲੇ ਨੇ ਪਿਛਲੇ ਤਿੰਨ ਸਾਲਾਂ ਵਿੱਚ ਪੰਜਾਬ ਵਿੱਚ 825 ਕਿਲੋਮੀਟਰ ਲੰਬੇ 38 ਹਾਈਵੇ ਪ੍ਰੋਜੈਕਟਾਂ ਲਈ 22,160 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਇਨ੍ਹਾਂ ਪ੍ਰੋਜੈਕਟਾਂ ਵਿੱਚ ਦਿੱਲੀ-ਅੰਮ੍ਰਿਤਸਰ-ਕਟੜਾ (ਡੀਏਕੇ) ਐਕਸਪ੍ਰੈਸਵੇਅ ਅਤੇ ਅੰਮ੍ਰਿਤਸਰ-ਬਠਿੰਡਾ ਹਾਈਵੇਅ ਵਰਗੇ ਪ੍ਰਮੁੱਖ ਗਲਿਆਰੇ ਸ਼ਾਮਲ ਹਨ, ਜੋ ਖੇਤਰੀ ਵਪਾਰ ਅਤੇ ਵਿਕਾਸ ਨੂੰ ਹੁਲਾਰਾ ਦੇਣ ਵਿੱਚ ਸਹਾਈ ਹੋਣਗੇ।
ਸਾਹਨੀ ਨੇ ਇਹ ਵੀ ਦੱਸਿਆ ਕਿ ਪਹਿਲਾਂ ਛੱਡੇ ਗਏ ਚਾਰ ਵੱਡੇ ਹਾਈਵੇ ਪ੍ਰੋਜੈਕਟਾਂ ਨੂੰ ਰਾਜ ਵੱਲੋਂ 80٪ ਜ਼ਮੀਨ ਹਾਸਿਲ ਕਰਨ ਦੇ ਦਾਅਵਿਆਂ ਦੇ ਅਧਾਰ ‘ਤੇ ਦੁਬਾਰਾ ਟੈਂਡਰ ਕੀਤਾ ਜਾ ਰਿਹਾ ਹੈ।
ਸਾਹਨੀ ਨੇ ਪੰਜਾਬ ਵਿੱਚ ਚੱਲ ਰਹੇ ਪ੍ਰੋਜੈਕਟਾਂ ਦੀ ਉਸਾਰੀ ਪ੍ਰਗਤੀ ਵਿੱਚ ਦੇਰੀ ‘ਤੇ ਵੀ ਚਿੰਤਾ ਜ਼ਾਹਰ ਕੀਤੀ, ਪੰਜਾਬ ਵਿੱਚ ਚੱਲ ਰਹੇ 42 ਪ੍ਰੋਜੈਕਟਾਂ ਦੀ ਔਸਤ ਉਸਾਰੀ ਪ੍ਰਗਤੀ 48٪ ਹੈ।
ਡਾ. ਸਾਹਨੀ ਨੇ ਕੇਂਦਰੀ ਮੰਤਰਾਲੇ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਪ੍ਰਾਜੈਕਟਾਂ ਉਤੇ ਤੇਜ਼ੀ ਨਾਲ ਕੰਮ ਕਰਦੇ ਹੋਏ ਸਮੇਂ ਸਿਰ ਮੁਕੰਮਲ ਕਰਨਾ ਯਕੀਨੀ ਬਣਾਏ ਤਾਂ ਜੋ ਇੰਨਾਂ ਉਤੇ ਲਾਗਤ ਨਾ ਵੱਧੇ ਅਤੇ ਨਾਲ ਹੀ ਲੋਕਾਂ ਦੀਆਂ ਤਕਲੀਫਾਂ ਦਾ ਵੀ ਖ਼ਿਆਲ ਰੱਖਿਆ ਜਾਵੇ।
ਡਾ ਸਾਹਨੀ ਨੇ ਇਹ ਵੀ ਕਿਹਾ ਕਿ 38 ਪ੍ਰਜੈਕਟਾਂ ਚੋ 11017 ਕਰੋੜ ਰੁਪਏ ਦੇ 17 ਪ੍ਰਾਜੈਕਟ 2024-25 ਦੇ ਸਾਲਾਨਾ ਪਲਾਨ ਵਿੱਚ ਸ਼ਾਮਿਲ ਕੀਤੇ ਗਏ ਹਨ।