Home » ਦੱਖਣੀ ਬ੍ਰਾਜ਼ੀਲ ‘ਚ ਵਾਪਰਿਆ ਜਹਾਜ਼ ਹਾਦਸਾ 10 ਲੋਕਾਂ ਦੀ ਮੌ,ਤ…
Home Page News World World News

ਦੱਖਣੀ ਬ੍ਰਾਜ਼ੀਲ ‘ਚ ਵਾਪਰਿਆ ਜਹਾਜ਼ ਹਾਦਸਾ 10 ਲੋਕਾਂ ਦੀ ਮੌ,ਤ…

Spread the news

ਦੱਖਣੀ ਬ੍ਰਾਜ਼ੀਲ ਵਿਚ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਵਾਲੇ ਸ਼ਹਿਰ ਗ੍ਰਾਮਾਡੋ ਚ ਐਤਵਾਰ ਨੂੰ ਇਕ ਹਵਾਈ ਜਹਾਜ਼ ਕਰੈਸ਼ ਹੋ ਗਿਆ, ਜਿਸ ਚ ਕਈ ਯਾਤਰੀ ਸਨ। ਰਿਪੋਰਟਾਂ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਜਹਾਜ਼ ‘ਚ ਸਫਰ ਕਰ ਰਹੇ 10 ਲੋਕਾਂ ਦੀ ਮੌਤ ਹੋ ਗਈ ਹੈ। ਰੀਓ ਗ੍ਰਾਂਡੇ ਡੋ ਸੁਲ ਸੂਬੇ ਦੇ ਜਨਤਕ ਸੁਰੱਖਿਆ ਦਫਤਰ ਦੇ ਅਨੁਸਾਰ, ਘੱਟੋ ਘੱਟ 15 ਲੋਕਾਂ ਨੂੰ ਸ਼ਹਿਰ ਦੇ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਹਾਦਸੇ ਵਿੱਚ ਲੱਗੀ ਅੱਗ ਕਾਰਨ ਪੀੜਤ ਸਨ।