Home » ਅਮਰੀਕੀ ‘ਚ ਇੱਕ ਸਟੋਰ ’ਚ ਕੰਮ ਕਰ ਰਹੇ ਭਾਰਤੀ ਮੂਲ ਦੇ ਪਿਓ-ਧੀ ਦੀ ਗੋ+ਲੀ ਮਾਰ ਕੇ ਹੱਤਿਆ…
Home Page News India World World News

ਅਮਰੀਕੀ ‘ਚ ਇੱਕ ਸਟੋਰ ’ਚ ਕੰਮ ਕਰ ਰਹੇ ਭਾਰਤੀ ਮੂਲ ਦੇ ਪਿਓ-ਧੀ ਦੀ ਗੋ+ਲੀ ਮਾਰ ਕੇ ਹੱਤਿਆ…

Spread the news

ਅਮਰੀਕਾ ਦੇ ਵਰਜੀਨੀਆ ਸੂਬੇ ’ਚ ਸਟੋਰ ’ਚ ਭਾਰਤਵੰਸ਼ੀ ਵਿਅਕਤੀ ਅਤੇ ਉਨ੍ਹਾਂ ਦੀ ਧੀ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਨੇ ਇਕ ਮੁਲਜ਼ਮ ਨੂੰ ਗਿ੍ਫ਼ਤਾਰ ਕੀਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ 56 ਸਾਲਾ ਪ੍ਰਦੀਪ ਕੁਮਾਰ ਪਟੇਲ ਅਤੇ ਉਨ੍ਹਾਂ ਦੀ 24 ਸਾਲਾ ਧੀ ਏਕੋਮੈਕ ਕਾਊਂਟੀ ’ਚ ਲੈਂਕਫੋਰਡ ਹਾਈਵੇ ’ਤੇ ਸਥਿਤ ਸਟੋਰ ’ਚ ਕੰਮ ਕਰ ਰਹੇ ਸਨ। ਇਸੇ ਦੌਰਾਨ ਗੋਲੀਬਾਰੀ ਦੀ ਘਟਨਾ ਹੋਈ।ਵਿਅਕਤੀ ਨੂੰ ਘਟਨਾ ਸਥਾਨ ’ਤੇ ਹੀ ਮਿ੍ਤਕ ਐਲਾਨ ਦਿੱਤਾ ਗਿਆ ਜਦਕਿ ਔਰਤ ਨੂੰ ਸੇਂਟਾਰਾ ਨੋਰਫੋਕ ਜਨਰਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਪਰੇਸ਼ ਪਟੇਲ ਜਿਨ੍ਹਾਂ ਨੇ ਖੁਦ ਨੂੰ ਸਟੋਰ ਦਾ ਮਾਲਕ ਦੱਸਿਆ, ਅਨੁਸਾਰ ਮਾਰੇ ਗਏ ਦੋਵੇਂ ਵਿਅਕਤੀ ਉਨ੍ਹਾਂ ਦੇ ਪਰਿਵਾਰਕ ਮੈਂਬਰ ਸਨ।