ਆਕਲੈਂਡ (ਬਲਜਿੰਦਰ ਸਿੰਘ) ਵੈਲਿੰਗਟਨ ਪਬਲਿਕ ਟ੍ਰਾਂਸਪੋਰਟ ਨੈੱਟਵਰਕ ‘ਤੇ ਵਾਪਰੀਆਂ ਕਈ ਅਪਰਾਧਾਂ,ਅਸ਼ਲੀਲ ਹਰਕਤਾਂ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ 27 ਸਾਲਾ ਵਿਅਕਤੀ ਨੂੰ ਕਾਬੂ ਕੀਤਾ ਹੈ।
ਮਾਰਚ ਦੇ ਸ਼ੁਰੂ ਵਿੱਚ ਪੁਲਿਸ ਨੂੰ ਬੱਸਾਂ ਵਿੱਚ ਵਾਪਰੀਆਂ ਛੇੜਛਾੜ ਦੀਆਂ ਕਈ ਘਟਨਾਵਾਂ ਨਾਲ ਸਬੰਧਤ ਰਿਪੋਰਟਾਂ ਮਿਲੀਆਂ ਸਨ।ਪੁਲਿਸ ਨੇ ਤੁਰੰਤ ਜਾਂਚ ਸ਼ੁਰੂ ਕੀਤੀ ਅਪਰਾਧੀ ਨੂੰ ਗ੍ਰਿਫਤਾਰ ਕੀਤਾ।ਅਤੇ ਹੁਣ ਇਸ ਵਿਅਕਤੀ ‘ਤੇ ਅਸ਼ਲੀਲ ਹਰਕਤਾਂ ਕਰਨ ਦੇ ਕਈ ਦੋਸ਼ ਲਗਾਏ ਗਏ ਹਨ ਅਤੇ ਉਸ ਨੂੰ 31 ਮਾਰਚ ਨੂੰ ਵੈਲਿੰਗਟਨ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਰਾਜਧਾਨੀ ਵੈਲਿੰਗਟਨ ‘ਚ ਬੱਸ ਯਾਤਰਾ ਦੌਰਾਨ ਮਹਿਲਾਵਾਂ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਨੂੰ ਪੁਲਿਸ ਨੇ ਕੀਤਾ ਕਾਬੂ…

Add Comment