ਆਕਲੈਂਡ (ਬਲਜਿੰਦਰ ਸਿੰਘ) ਪੁਲਿਸ ਬੀਤੇ ਦਿਨਾਂ ਵਿੱਚ ਕੁੱਝ ਘਰਾਂ ਵਿੱਚ ਹੋਈਆਂ ਚੋਰੀਆਂ ਦੇ ਮਾਮਲੇ ਵਿੱਚ ਇੱਕ ਚੋਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ।ਟੈਕਟੀਕਲ ਕ੍ਰਾਈਮ ਯੂਨਿਟ ਦੇ ਮੈਂਬਰਾਂ ਨੇ ਅੱਜ ਸਵੇਰੇ ਸਰਚ ਵਾਰੰਟ ਤੋਂ ਬਾਅਦ ਪਾਪਾਟੋਏਟੋਏ ਵਿੱਚ ਚੋਰ ਨੂੰ ਗ੍ਰਿਫਤਾਰ ਕੀਤਾ।
ਕਾਉਂਟੀਜ਼ ਮੈਨੂਕਾਊ ਵੈਸਟ ਏਰੀਆ ਕਮਾਂਡਰ, ਇੰਸਪੈਕਟਰ ਡੇਵ ਕ੍ਰਿਸਟੋਫਰਸਨ ਦਾ ਕਹਿਣਾ ਹੈ ਕਿ 28 ਮਾਰਚ ਨੂੰ ਦੇਰ ਰਾਤ ਪਾਪਾਟੋਏਟੋਏ ਦੇ ਇੱਕ ਘਰ ਵਿੱਚ ਤੋੜ-ਫੋੜ ਕੀਤੀ ਗਈ ਅਤੇ ਗਹਿਣੇ ਚੋਰੀ ਕੀਤੇ ਗਏ ਸਨਪੁਲਿਸ ਨੇ ਕਿਹਾ ਕਿ ਹਿਰਾਸਤ ਵਿੱਚ ਲਈ ਗਈ 26 ਸਾਲਾ ਲੜਕੀ ‘ਤੇ ਇਸ ਘਟਨਾ ਨੂੰ ਲੈ ਕੇ ਚੋਰੀ ਅਤੇ ਗੰਭੀਰ ਹਮਲੇ ਦਾ ਦੋਸ਼ ਲਗਾਇਆ ਹੈ।ਇਸ ਤੋਂ ਇਲਾਵਾ ਉਸ ‘ਤੇ ਪਾਪਾਟੋਏਟੋਏ ਅਤੇ ਰੇਮੁਏਰਾ ਵਿੱਚ ਦੋ ਚੋਰੀਆਂ ਦਾ ਵੀ ਦੋਸ਼ ਲਗਾਇਆ ਗਿਆ ਹੈ।
ਵੱਖ-ਵੱਖ ਚੋਰੀ ਦੇ ਮਾਮਲਿਆਂ ਵਿੱਚ ਪੁਲਿਸ ਨੇ ਪਾਪਾਟੋਏਟੋਏ ਤੋਂ ਇੱਕ ਲੜਕੀ ਨੂੰ ਕੀਤਾ ਗ੍ਰਿਫ਼ਤਾਰ…

Add Comment