Home » ਅਮਰੀਕਾ ‘ਚ ਹਵਾਈ ਹਾਦਸੇ ਦੌਰਾਨ ਪੰਜਾਬ ’ਚ ਜਨਮੀ ਡਾਕਟਰ ਦੇ ਚਾਰ ਪਰਿਵਾਰਕ ਮੈਂਬਰਾਂ ਸਮੇਤ ਛੇ ਦੀ ਮੌਤ…
Home Page News India World World News

ਅਮਰੀਕਾ ‘ਚ ਹਵਾਈ ਹਾਦਸੇ ਦੌਰਾਨ ਪੰਜਾਬ ’ਚ ਜਨਮੀ ਡਾਕਟਰ ਦੇ ਚਾਰ ਪਰਿਵਾਰਕ ਮੈਂਬਰਾਂ ਸਮੇਤ ਛੇ ਦੀ ਮੌਤ…

Spread the news

ਨਿਊਯਾਰਕ ਦੇ ਕੋਪੇਕ ’ਚ ਸ਼ਨਿਚਰਵਾਰ ਨੂੰ ਵਾਪਰੇ ਇਕ ਹਵਾਈ ਜਹਾਜ਼ ’ਚ ਪੰਜਾਬ ’ਚ ਜਨਮੀ ਮਹਿਲਾ ਡਾਕਟਰ, ਉਸ ਦੇ ਪਤੀ ਤੇ ਉਨ੍ਹਾਂ ਦੇ ਦੋ ਬੱਚਿਆਂ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ। ਯੂਰੋਗਾਇਨੋਕਾਲਜਿਸਟ ਜੋਏ ਸੈਣੀ, ਉਨ੍ਹਾਂ ਦਾ ਪਤੀ ਪਤੀ ਨਿਊਰੋਸਾਇੰਟਿਸਟ ਮਾਈਕਲ ਗ੍ਰਾਫ, ਧੀ ਕਰੇਨਾ ਗ੍ਰਾਫ, ਪੁੱਤਰ ਜੇਰੇਡ ਗ੍ਰਾਫ ਨਾਲ ਜਨਮਦਿਨ ਸਮਾਗਮ ਤੇ ਪਾਸਓਵਰ ਛੁੱਟੀ ਲਈ ਕੈਟਸਕਲਿਸ ਦੀ ਯਾਤਰਾ ’ਤੇ ਸਨ। ਮੈਡੀਕਲ ਦੀ ਵਿਦਿਆਰਥਣ ਕੇਰੇਨ ਐੱਮਆਈਟੀ ਦੀ ਸਾਬਕਾ ਖਿਡਾਰਣ ਸੀ ਤੇ ਨੈਸ਼ਨਲ ਕਾਲਜੀਏਟ ਐਥਲੈਟਿਕ ਐਸੋਸੀਏਸ਼ਨ ਵੱਲੋਂ 2022 ਦੀ ਵੂਮਨ ਆਫ ਦਿ ਈਅਰ ਚੁਣੀ ਗਈ ਸੀ। ਮਰਨ ਵਾਲਿਆਂ ’ਚ ਕੇਰੇਨ ਦਾ ਮਿੱਤਰ ਸੈਂਟੋਰੋ ਤੇ ਜੇਰੇਡ ਦੀ ਹੋਣ ਵਾਲੀ ਪਤਨੀ ਏਲਕਸੀਆ ਕੋਯੁਟਸ ਡੁਆਰਟੇ ਜੋ ਕਾਨੂੰਨ ਦੀ ਵਿਦਿਆਰਥਣ ਸੀ, ਵੀ ਸ਼ਾਮਿਲ ਹਨ। ਹਵਾਈ ਜਹਾਜ਼ ਮਾਈਕਲ ਗ੍ਰਾਫ ਉਡਾ ਰਹੇ ਸਨ।ਰਾਸ਼ਟਰੀ ਟਰਾਂਸਪੋਰਟੇਸ਼ਨ ਸੁਰੱਖਿਆ ਬੋਰਡ ਦੇ ਜਾਂਚਕਰਤਾ ਐਲਬਰਟ ਨਿਕਸਨ ਨੇ ਐਤਵਾਰ ਨੇ ਦੱਸਿਆ ਕਿ ਹਾਦਸਾ ਸ਼ਨਿਚਰਵਾਰ ਨੂੰ ਉਸ ਵੇਲੇ ਹੋਇਆ ਜਦੋਂ ਉਨ੍ਹਾਂ ਦਾ ਮਿਤਸੁਬਿਸ਼ੀ ਐੱਮਯੂ2ਬੀ ਜਹਾਜ਼ ਕੋਲੰਬੀਆ ਕਾਊਂਟੀ ਏਅਰਪੋਰਟ ’ਤੇ ਉਤਰਣ ਦੀ ਕੋਸ਼ਿਸ਼ ਕਰ ਰਿਹਾ ਸੀ। ਲੈਂਡਿੰਗ ਦਾ ਇਕ ਮੌਕਾ ਗੁਆਉਣ ਤੋਂ ਬਾਅਦ ਪਾਇਲਟ ਨੂੰ ਇਕ ਹੋਰ ਯਤਨ ਕਰਨ ਲਈ ਕਿਹਾ ਗਿਆ। ਏਅਰ ਟ੍ਰੈਫਿਕ ਕੰਟਰੋਲਰ ਨੇ ਦੇਖਿਆ ਕਿ ਇਹ ਘੱਟ ਉਚਾਈ ’ਤੇ ਉੱਡ ਰਿਹਾ ਸੀ। ਕੰਟਰੋਲਰ ਨੇ ਤਿੰਨ ਵਾਰ ਘੱਟ ਉਚਾਈ ਦੀ ਚਿਤਾਵਨੀ ਦੇਣ ਦਾ ਯਤਨ ਕੀਤਾ, ਪਰ ਪਾਇਲਟ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਮਿਲੀ ਤੇ ਨਾ ਹੀ ਕੋਈ ਸੰਕਟ ਸੰਦੇਸ਼ ਮਿਲਿਆ। ਹਵਾਈ ਜਹਾਜ਼ ਨਿਊਯਾਰਕ ਸ਼ਹਿਰ ਦੇ ਨੇੜੇ ਵੈਸਟਚੈਸਟਰ ਏਅਰਪੋਰਟ ਤੋਂ ਉੱਡਿਆ ਸੀ ਤੇ ਮੰਜ਼ਿਲ ਤੋਂ ਕਰੀਬ ਦਸ ਮੀਲ ਦੂਰ ਹਾਦਸਾਗ੍ਰਸਤ ਹੋ ਗਿਆ। ਰਾਸ਼ਟਰੀ ਸੁਰੱਖਿਆ ਬੋਰਡ ਨੇ ਕਿਹਾ ਕਿ ਉਨ੍ਹਾਂ ਦੇ ਜਾਂਚਕਰਤਾ ਸਬੂਤ ਇਕੱਠੇ ਕਰ ਰਹੇ ਹਨ ਤੇ ਗਵਾਹਾਂ ਤੋਂ ਪੁੱਛਗਿੱਛ ਕਰ ਰਹੇ ਹਨ।ਪਰਿਵਾਰ ਮੁਤਾਬਕ, ਸੈਣੀ ਤੇ ਗ੍ਰਾਫ਼ ਦੀ ਇਕ ਹੋਰ ਧੀ ਅਨਿਕਾ ਤੇ ਸੈਣੀ ਦੀ ਮਾਂ ਕੁਲਜੀਤ ਸਿੰਘ ਜ਼ਿੰਦਾ ਹਨ। ਇਹ ਅਮਰੀਕਾ ’ਚ ਤਿੰਨ ਦਿਨਾਂ ’ਚ ਦੂਜਾ ਹਵਾਈ ਹਾਦਸਾ ਹੈ।