Home » ਮੇਹੁਲ ਚੋਕਸੀ ਦੀ ਹਵਾਲਗੀ ਦੀ ਤਿਆਰੀ ‘ਚ ਭਾਰਤ, ED ਤੇ CBI ਟੀਮਾਂ ਜਾਣਗੀਆਂ ਬੈਲਜੀਅਮ….
Home Page News India India News World

ਮੇਹੁਲ ਚੋਕਸੀ ਦੀ ਹਵਾਲਗੀ ਦੀ ਤਿਆਰੀ ‘ਚ ਭਾਰਤ, ED ਤੇ CBI ਟੀਮਾਂ ਜਾਣਗੀਆਂ ਬੈਲਜੀਅਮ….

Spread the news


ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੂੰ ਭਾਰਤ ਲਿਆਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀਆਂ ਟੀਮਾਂ ਬੈਲਜੀਅਮ ਜਾਣਗੀਆਂ। ਮੰਨਿਆ ਜਾ ਰਿਹਾ ਹੈ ਕਿ ਦੋਵਾਂ ਏਜੰਸੀਆਂ ਦੇ ਦੋ ਤੋਂ ਤਿੰਨ ਅਧਿਕਾਰੀਆਂ ਨੂੰ ਬੈਲਜੀਅਮ ਭੇਜਿਆ ਜਾ ਸਕਦਾ ਹੈ। ਇਹ ਅਧਿਕਾਰੀ ਹਵਾਲਗੀ ਪ੍ਰਕਿਰਿਆ ਲਈ ਦਸਤਾਵੇਜ਼ ਤਿਆਰ ਕਰਨਗੇ ਅਤੇ ਉੱਥੋਂ ਦੀ ਸਰਕਾਰ ਨਾਲ ਤਾਲਮੇਲ ਕਰਨਗੇ।ਇੰਡੀਅਨ ਐਕਸਪ੍ਰੈਸ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਮੇਹੁਲ ਚੋਕਸੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੀਬੀਆਈ ਅਤੇ ਈਡੀ ਵਿਚਕਾਰ ਮੀਟਿੰਗਾਂ ਹੋਈਆਂ ਸਨ। ਏਜੰਸੀਆਂ ਦੇ ਉੱਚ ਅਧਿਕਾਰੀਆਂ ਨੇ ਮੀਟਿੰਗ ਵਿੱਚ ਪੂਰੀ ਘਟਨਾ ਬਾਰੇ ਚਰਚਾ ਕੀਤੀ। ਦੋਵਾਂ ਏਜੰਸੀਆਂ ਦੀ ਇੱਕ ਸਾਂਝੀ ਟੀਮ ਜਲਦੀ ਹੀ ਆਪਣੇ ਕਾਨੂੰਨੀ ਸਲਾਹਕਾਰਾਂ ਨਾਲ ਬੈਲਜੀਅਮ ਜਾਵੇਗੀ। ਕੇਸ ਨਾਲ ਸਬੰਧਤ ਸਾਰੇ ਦਸਤਾਵੇਜ਼ ਇਕਠੇ ਕੀਤੇ ਜਾਣਗੇ ਅਤੇ ਉੱਥੋਂ ਦੀ ਸਰਕਾਰ ਨਾਲ ਤਾਲਮੇਲ ਕੀਤਾ ਜਾਵੇਗਾ।ਇਹ ਮੰਨਿਆ ਜਾ ਰਿਹਾ ਹੈ ਕਿ ਮੇਹੁਲ ਚੋਕਸੀ ਆਪਣੀ ਹਵਾਲਗੀ ਨੂੰ ਚੁਣੌਤੀ ਦੇਵੇਗਾ। ਇਹ ਖੁਲਾਸਾ ਉਨ੍ਹਾਂ ਦੇ ਵਕੀਲ ਵਿਜੇ ਅਗਰਵਾਲ ਨੇ ਕੀਤਾ। ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰੀ ਖ਼ਿਲਾਫ਼ ਅਪੀਲ ਦਾਇਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਜ਼ਮਾਨਤ ਦੀ ਅਪੀਲ ਮੈਡੀਕਲ ਆਧਾਰ ‘ਤੇ ਕੀਤੀ ਜਾਵੇਗੀ। ਮੇਹੁਲ ਉੱਥੇ ਕੈਂਸਰ ਦਾ ਇਲਾਜ ਕਰਵਾ ਰਿਹਾ ਹੈ। ਇਸ ਕਰਕੇ ਉਹ ਭੱਜ ਵੀ ਨਹੀਂ ਸਕਦਾ। ਗ੍ਰਿਫ਼ਤਾਰੀ ‘ਤੇ ਉਨ੍ਹਾਂ ਕਿਹਾ ਕਿ ਇਹ ਹਰ ਦੇਸ਼ ਦੀ ਪ੍ਰਕਿਰਿਆ ਹੈ।

ਈਡੀ ਨੇ ਲਗਪਗ 6 ਮਹੀਨੇ ਪਹਿਲਾਂ ਬੈਲਜੀਅਮ ਦੇ ਅਧਿਕਾਰੀਆਂ ਨੂੰ ਚੋਕਸੀ ਦੀ ਹਵਾਲਗੀ ਲਈ ਬੇਨਤੀ ਭੇਜੀ ਸੀ। ਗ੍ਰਿਫ਼ਤਾਰੀ ਦੇ ਬਾਵਜੂਦ ਚੋਕਸੀ ਨੂੰ ਭਾਰਤ ਲਿਆਉਣਾ ਆਸਾਨ ਨਹੀਂ ਹੋਵੇਗਾ। ਉਸ ਨੇ ਇੰਟਰਪੋਲ ਵੱਲੋਂ ਜਾਰੀ ਰੈੱਡ ਕਾਰਨਰ ਨੋਟਿਸ ਵੀ ਰੱਦ ਕਰਵਾ ਦਿੱਤਾ ਹੈ। ਉਸਨੇ ਦਾਅਵਾ ਕੀਤਾ ਸੀ ਕਿ ਭਾਰਤੀ ਅਧਿਕਾਰੀਆਂ ਨੇ ਉਸਨੂੰ ਐਂਟੀਗੁਆ ਤੋਂ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਮੇਹੁਲ ਕੋਲ ਐਂਟੀਗੁਆ ਦੀ ਨਾਗਰਿਕਤਾ ਹੈ।ਭਾਰਤ ਕੋਲ ਮੇਹੁਲ ਚੌਕਸੀ ਵਿਰੁੱਧ ਪੁਖ਼ਤਾ ਸਬੂਤ ਹਨ। ਪਰ ਉਸਦੀ ਹਵਾਲਗੀ ਬੈਲਜੀਅਮ ਦੀਆਂ ਅਦਾਲਤਾਂ ਦੇ ਫੈਸਲੇ ‘ਤੇ ਨਿਰਭਰ ਕਰੇਗੀ। ਦਰਅਸਲ, ਭਾਰਤ ਨੇ ਬ੍ਰਿਟੇਨ ਤੋਂ ਕਾਰੋਬਾਰੀ ਸੰਜੇ ਭੰਡਾਰੀ ਦੀ ਹਵਾਲਗੀ ਦੀ ਕੋਸ਼ਿਸ਼ ਕੀਤੀ ਸੀ। ਪਰ ਲੰਡਨ ਦੀ ਅਦਾਲਤ ਨੇ ਭਾਰਤੀ ਜੇਲ੍ਹਾਂ ਅਤੇ ਮਨੁੱਖੀ ਅਧਿਕਾਰਾਂ ਦੀਆਂ ਸਥਿਤੀਆਂ ਦੇ ਤਹਿਤ ਭੰਡਾਰੀ ਦੇ ਹੱਕ ਵਿੱਚ ਫੈਸਲਾ ਸੁਣਾਇਆ ਸੀ। ਹੁਣ ਮੇਹੁਲ ਚੋਕਸੀ ਦੇ ਵਕੀਲ ਵਿਜੇ ਅਗਰਵਾਲ ਨੇ ਵੀ ਕਿਹਾ ਹੈ ਕਿ ਸੰਜੇ ਭੰਡਾਰੀ ਕੇਸ ਤੋਂ ਬਾਅਦ ਮੇਹੁਲ ਦੀ ਹਵਾਲਗੀ ਬਹੁਤ ਮੁਸ਼ਕਲ ਹੋ ਜਾਵੇਗੀ। ਹੁਣ ਇਹ ਦੇਖਣਾ ਬਾਕੀ ਹੈ ਕਿ ਬੈਲਜੀਅਮ ਦੀ ਅਦਾਲਤ ਭਾਰਤੀ ਜੇਲ੍ਹਾਂ ਦੇ ਹਾਲਾਤਾਂ ਨੂੰ ਕਿਵੇਂ ਦੇਖਦੀ ਹੈ।

12 ਅਪ੍ਰੈਲ ਨੂੰ, ਬੈਲਜੀਅਮ ਪੁਲਿਸ ਨੇ ਈਡੀ ਅਤੇ ਸੀਬੀਆਈ ਦੀ ਹਵਾਲਗੀ ਦੀ ਬੇਨਤੀ ‘ਤੇ ਮੇਹੁਲ ਚੋਕਸੀ ਨੂੰ ਗ੍ਰਿਫਤਾਰ ਕੀਤਾ। ਉਹ 2023 ਵਿੱਚ ਇੱਥੇ ਆਇਆ ਸੀ। ਮੇਹੁਲ ਦੀ ਪਤਨੀ ਕੋਲ ਵੀ ਬੈਲਜੀਅਮ ਦੀ ਨਾਗਰਿਕਤਾ ਹੈ।