ਲੰਡਨ ’ਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਭਾਰਤ ਤੇ ਪਾਕਿਸਤਾਨ ਸਮਰਥਕਾਂ ਨੇ ਮੁਜ਼ਾਹਰਾ ਕੀਤਾ। ਭਾਰਤਵੰਸ਼ੀਆਂ ਨੇ ਪਹਿਲਗਾਮ ਅੱਤਵਾਦੀ ਹਮਲੇ ਦੇ ਮੁੱਦੇ ’ਤੇ ਸ਼ੁੱਕਰਵਾਰ ਨੂੰ ਪਾਕਿਸਤਾਨ ਅੰਬੈਸੀ ਦੇ ਬਾਹਰ ਮੁਜ਼ਾਹਰਾ ਕੀਤਾ ਸੀ। ਇਸ ਦੇ ਜਵਾਬ ’ਚ ਪਾਕਿਸਤਾਨੀ ਹਾਈ ਕਮਿਸ਼ਨ ਦੇ ਬਾਹਰ ਪੁੱਜ ਗਏ। ਸੂਚਨਾ ਮਿਲਣ ’ਤੇ ਭਾਰਤੀ ਵੀ ਉੱਥੇ ਪੁੱਜ ਗਏ ਤੇ ਫਿਰ ਉੱਥੇ ਸ਼ਾਂਤੀਪੂਰਨ ਮੁਜ਼ਾਹਰਾ ਕੀਤਾ।ਇਕ ਭਾਰਤੀ ਪਰਵਾਸੀ ਨੇ ਦੱਸਿਆ ਕਿ ਪਾਕਿਸਤਾਨੀਆਂ ਨੇ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਵਿਰੋਧ ਮੁਜ਼ਾਹਰਾ ਕੀਤਾ ਤੇ ਅਸੀਂ ਉਨ੍ਹਾਂ ਦੇ ਵਿਰੋਧ ਦਾ ਮੁਕਾਬਲਾ ਕਰਨ ਲਈ ਇਕਜੁੱਟਤਾ ਨਾਲ ਇੱਥੇ ਡਟੇ ਹਾਂ। ਅਸੀਂ ਸਾਰੇ ਸ਼ਾਂਤੀਪੂਰਨ ਤਰੀਕੇ ਨਾਲ ਕਰ ਰਹੇ ਹਾਂ।ਭਾਰਤੀ ਭਾਈਚਾਰੇ ਦੇ ਇਕ ਹੋਰ ਮੈਂਬਰ ਨੇ ਕਿਹਾ ਕਿ ਕੁਝ ਗ਼ੈਰ ਸਮਾਜੀ ਤੱਤਾਂ ਵੱਲੋਂ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਵਿਰੋਧ ਮੁਜ਼ਾਹਰੇ ਦੇ ਐਲਾਨ ਤੋਂ ਬਾਅਦ ਭਾਰਤਵੰਸ਼ੀਆਂ ਨੇ ਸ਼ਾਂਤੀਪੂਰਨ ਵਿਰੋਧ ਮੁਜ਼ਾਹਰਾ ਕੀਤਾ। ਸਾਨੂੰ ਉਮੀਦ ਹੈ ਕਿ ਭਾਰਤ ਸਰਕਾਰ ਪਾਕਿਸਤਾਨ ਨੂੰ ਉਸ ਦੀ ਸਮਝ ’ਚ ਆਉਣ ਵਾਲੀ ਭਾਸ਼ਾ ’ਚ ਜਵਾਬ ਦੇਵੇਗੀ।
ਪਹਿਲਗਾਮ ਹਮਲੇ ਖ਼ਿਲਾਫ਼ ਦੁਨੀਆ ਭਰ ’ਚ ਮੁਜ਼ਾਹਰੇ
ਪਹਿਲਗਾਮ ਅੱਤਵਾਦੀ ਹਮਲੇ ਦੇ ਪੀੜਤਾਂ ਨਾਲ ਇਕਜੁੱਟਤਾ ਦਿਖਾਉਣ ਲਈ ਦੁਨੀਆ ਦੇ ਕਈ ਸ਼ਹਿਰਾਂ ’ਚ ਮੁਜ਼ਾਹਰੇ ਕੀਤੇ ਗਏ। ਫਰਾਂਸ ’ਚ ਭਾਰਤੀ ਪਰਵਾਸੀਆਂ ਐਤਵਾਰ ਨੂੰ ਆਈਫਲ ਟਾਵਰ ਨੇੜੇ ਪਲੇਸ ਡੂ ਟ੍ਰੋਕੋਡੈਰੇ ’ਚ ਮੁਜ਼ਾਹਰਾ ਕੀਤਾ। ਹੱਥਾਂ ’ਚ ਤਖ਼ਤੀਆਂ ਲੈ ਕੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੇ ਤਿਰੰਗਾ ਲਹਿਰਾਉਂਦੇ ਹੋਏ ਉਨ੍ਹਾਂ ਨੇ ਅੱਤਵਾਦ ਖ਼ਿਲਾਫ਼ ਸਖ਼ਤ ਸੰਦੇਸ਼ ਦਿੱਤਾ ਤੇ ਉਨ੍ਹਾਂ ਦਾ ਸਮਰਥਨ ਕਰਨ ਲੀ ਪਾਕਿਸਤਾਨ ਨੂੰ ਦੋਸ਼ੀ ਠਹਿਰਾਇਆ ਤੇ ਕੌਮਾਂਤਰੀ ਭਾਈਚਾਰੇ ਨੂੰ ਸਖ਼ਤ ਕਾਰਵਾਈ ਦਾ ਸੱਦਾ ਦਿੱਤਾ। ਮੁਜ਼ਾਹਰਕਾਰੀਆਂ ਨੇ ਫਰਾਂਸ, ਯੂਰਪੀ ਸੰਘ ਤੇ ਸੰਯੁਕਤ ਰਾਸ਼ਟਰ ਨੂੰ ਅੱਤਵਾਦ ਨੂੰ ਸਹਾਇਤਾ ਦੇਣ ਤੇ ਬੜ੍ਹਾਵਾ ਦੇਣ ਵਾਲੇ ਦੇਸ਼ਾਂ ਖ਼ਿਲਾਫ਼ ਸਖ਼ਤ ਕਦਮ ਚੁੱਕਣ ਦੀ ਬੇਨਤੀ ਕੀਤੀ।ਫਰੈਂਕਫਰਟ ’ਚ ਭਾਰਤੀ ਪਰਵਾਸੀਆਂ ਨੇ ਕੱਢਿਆ ਵਿਰੋਧ ਮਾਰਚ
ਭਾਰਤੀ ਪਰਵਾਸੀਆਂ ਨੇ ਐਤਵਾਰ ਨੂੰ ਫਰੈਂਕਫਰਟ ’ਚ ਇਕ ਰੈਲੀ ਕੀਤੀ। 300 ਤੋਂ ਵੱਧ ਪਰਵਾਸੀ ਭਾਰਤੀਆਂ ਨੇ ਸੈਂਟ੍ਰਲ ਰੇਲਵੇ ਸਟੇਸ਼ਨ ਤੋਂ ਡੋਮ ਰੋਮਰ ਤੱਕ ਵਿਰੋਧ ਮਾਰਚ ਕੱਢਿਆ, ਜੋ ਫਰੈਂਕਫਰਟ ਦੇ ਪ੍ਰਮੁੱਖ ਮਾਰਗਮਾਂ ਤੋਂ ਲੰਘਿਆ ਤੇ ਅੱਤਵਾਦ ਦੇ ਸ਼ਿਕਾਰ ਪਰਿਵਾਰਾਂ ਨਾਲ ਇਕਜੁੱਟਤਾ ਪ੍ਰਗਟਾਈ। ਪਹਿਲਗਾਮ ਹਮਲੇ ’ਚ ਜਾਨ ਗਵਾਉਣ ਵਾਲੇ 26 ਲੋਕਾਂ ਦੀ ਯਾਦ ’ਚ, ਸ਼੍ਰੀ ਗਣੇਸ਼ ਹਿੰਦੂ ਮੰਦਰ, ਬਰਲਿਨ ਨੇ ਐਤਵਾਰ ਨੂੰ ਸ਼ਾਂਤੀ ਹੋਮ ਯੱਗ ਕੀਤਾ।
ਟੋਰਾਂਟੋ ’ਚ ਲੋਕਾਂ ਨੇ ਪਾਕਿਸਤਾਨ ਨੂੰ ਅੱਤਵਾਦੀ ਦੇਸ਼ ਐਲਾਨਣ ਦੀ ਕੀਤੀ ਮੈਂਗ
ਟੋਰਾਂਟੋ ’ਚ ਕੈਨੇਡਾ ਦੇ ਲੋਕਾਂ ਨੇ ਕੈਂਡਲ ਮਾਰਚ ਕੱਢ ਕੇ ਪਹਿਲਗਾਮ ’ਚ ਅੱਤਵਾਦੀਆਂ ਵੱਲੋਂ ਹਿੰਦੂਆਂ ਦੇ ਕਤਲੇਆਮ ਦੀ ਨਿੰਦਾ ਕੀਤੀ। ਹਿੰਦੂ ਫੋਰਮ ਕੈਨੇਡਾ ਤੇ ਹੋਰ ਹਿੰਦੂ ਜਥੇਬੰਦੀਆਂ ਵੱਲੋਂ ਇਸ ਪ੍ਰੋਗਰਾਮ ’ਚ ਸ਼ਨਿਚਰਾਵਰ ਨੂੰ 500 ਤੋਂ ਵੱਧ ਹਿੰਦੂ, ਯਹੂਦੀ, ਬਲੋਚ, ਈਰਾਨੀ ਤੇ ਹੋਰ ਕੈਨੇਡੀਅਨ ਲੋਕ ਇਕੱਠੇ ਹੋਏ। ਮੁਜ਼ਾਹਰਾਕਾਰੀਆਂ ਨੇ ਟੋਰਾਂਟੋ ਦੀਆਂ ਸੜਕਾਂ ’ਤੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਮਾਰਚ ਵੀ ਕੱਢਿਆ ਤੇ ਕੈਨੇਡਾ ਸਰਕਾਰ ਨੂੰ ਪਾਕਿਸਤਾਨ ਨੂੰ ਅੱਤਵਾਦੀ ਦੇਸ਼ ਐਲਾਨਣ ਦਾ ਸੱਦਾ ਦਿੱਤਾ।
Add Comment