ਆਕਲੈਂਡ (ਬਲਜਿੰਦਰ ਸਿੰਘ) ਪਾਪਾਟੋਏਟੋਏ ‘ਚ ਬੀਤੇ ਦਿਨੀਂ ਇੱਕ ਬੱਸ ਸਟਾਪ ‘ਤੇ ਵਿਅਕਤੀ ਉੱਤੇ ਹੋਏ ਹਮਲੇ ਜਿਸ ਵਿੱਚ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ ਦੀ ਹਸਪਤਾਲ ਵਿੱਚ ਮੌਤ ਹੋ ਜਾਣ ਦੀ ਖ਼ਬਰ ਹੈ।ਪੁਲਿਸ 27 ਅਪ੍ਰੈਲ ਨੂੰ ਜ਼ਖਮੀ ਹਾਲਤ ਵਿੱਚ ਮਿਲੇ ਵਿਅਕਤੀ ਦੇ ਆਲੇ ਦੁਆਲੇ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਹੈ।ਕਾਉਂਟੀਜ਼ ਮੈਨੂਕਾਊ ਸੀਆਈਬੀ ਦੇ ਡਿਟੈਕਟਿਵ ਸੀਨੀਅਰ ਸਾਰਜੈਂਟ ਮਾਈਕ ਹੇਵਰਡ ਦਾ ਕਹਿਣਾ ਹੈ ਕਿ ਉਹ ਵਿਅਕਤੀ ਗ੍ਰੇਟ ਸਾਊਥ ਰੋਡ ‘ਤੇ ਇੱਕ ਸਟਾਪ ‘ਤੇ ਮਿਲਿਆ ਸੀ ਜਿਸ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਉਸਨੂੰ ਆਕਲੈਂਡ ਸਿਟੀ ਹਸਪਤਾਲ ਵਿੱਚ ਇੰਟੈਂਸਿਵ ਕੇਅਰ ਵਿੱਚ ਭੇਜ ਦਿੱਤਾ ਗਿਆ ਸੀ।ਉਹਨਾਂ ਕਿਹਾ ਕਿ ਦੁੱਖ ਦੀ ਗੱਲ ਕਿ ਵਿਅਕਤੀ ਨੇ ਸੱਟਾਂ ਦੀ ਤਾਬ ਨਾ ਝੱਲਦਾ ਬੀਤੀ ਰਾਤ ਦਮ ਤੋੜ ਦਿੱਤਾ।
ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਸ ਵਿਅਕਤੀ ਨੂੰ ਉਹ ਸੱਟਾਂ ਕਿਵੇਂ ਲੱਗੀਆਂ।ਇਸ ਮਾਮਲੇ ‘ਚ ਪੁਲਿਸ ਨੇ ਇੱਕ 34 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਹਮਲੇ ਦਾ ਦੋਸ਼ ਲਗਾਇਆ ਗਿਆ ਹੈ।”
ਪੰਜਾਬੀਆਂ ਦੇ ਗੜ੍ਹ ਪਾਪਾਟੋਏਟੋਏ ‘ਚ ਇੱਕ ਵਿਅਕਤੀ ‘ਤੇ ਹੋਇਆ ਹ ਮ ਲਾ,ਇਲਾਜ਼ ਦੌਰਾਨ ਹਸਪਤਾਲ ਵਿੱਚ ਹੋਈ ਮੌ,ਤ….

Add Comment