ਆਕਲੈਂਡ (ਬਲਜਿੰਦਰ ਸਿੰਘ) ਆਕਲੈਂਡ ਵਿੱਚ ਦੋ ਕਾਰਾਂ ਦੀ ਭਿਆਨਕ ਟੱਕਰ ਦੌਰਾਨ ਇੱਕ ਵਾਹਨ ਦੇ ਰੈਸਟੋਰੈਂਟ ਦੀ ਇਮਾਰਤ ਨਾਲ ਜਾ ਟਕਰਾਉਣ ਤੋਂ ਬਾਅਦ ਮੌਕੇ ਤੋਂ ਪੈਦਲ ਭੱਜਣ ਵਾਲੇ ਇੱਕ ਵਾਹਨ ਦੇ ਡਰਾਈਵਰ ਦੀ ਪੁਲਿਸ ਭਾਲ ਕਰ ਰਹੀ ਹੈ।
ਦੋ ਵਾਹਨ ਬਾਲਮੋਰਲ ਵਿੱਚ ਡੋਮੀਨੀਅਨ ਰੋਡ ‘ਤੇ ਵਾਇਰਮੂ ਸਟਰੀਟ ਦੇ ਨੇੜੇ ਰਾਤ 1 ਵਜੇ ਦੇ ਕਰੀਬ ਟਕਰਾ ਗਏ ਸਨ।
ਪੁਲਿਸ ਨੇ ਕਿਹਾ ਕਿ ਇੱਕ ਵਾਹਨ ਇੱਕ ਰੈਸਟੋਰੈਂਟ ਦੇ ਸਟੋਰਫਰੰਟ ਵਿੱਚ ਟਕਰਾ ਗਿਆ, ਜਦੋਂ ਕਿ ਦੂਜਾ ਵਾਹਨ ਥੋੜ੍ਹੀ ਦੂਰੀ ‘ਤੇ ਰੁਕ ਗਿਆ ਸੀ।ਡਿਟੈਕਟਿਵ ਸੀਨੀਅਰ ਸਾਰਜੈਂਟ ਰੇਬੇਕਾ ਕਿਰਕ ਨੇ ਕਿਹਾ, “ਹਾਦਸੇ ਤੋਂ ਤੁਰੰਤ ਬਾਅਦ, ਦੁਕਾਨ ਵਿੱਚ ਟਕਰਾਉਣ ਵਾਲੇ ਵਾਹਨ ਦਾ ਡਰਾਈਵਰ ਮੌਕੇ ਤੋਂ ਪੈਦਲ ਭੱਜ ਗਿਆ।”ਪੁਲਿਸ ਥੋੜ੍ਹੀ ਦੇਰ ਬਾਅਦ ਮੌਕੇ ‘ਤੇ ਪਹੁੰਚੀ ਅਤੇ ਪਾਇਆ ਕਿ ਦੂਜੇ ਵਾਹਨ ਦੇ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਇੱਕ ਹੋਰ ਵਿਅਕਤੀ ਗੰਭੀਰ ਜੋ ਕਿ ਗੰਭੀਰ ਹਾਲਤ ਵਿੱਚ ਜ਼ਖਮੀ ਹੈ ਨੂੰ ਆਕਲੈਂਡ ਸਿਟੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।ਪੁਲਿਸ ਵੱਲੋਂ ਹਾਦਸੇ ਦੀ ਜਾਂਚ ਅਤੇ ਮੌਕੇ ਤੋਂ ਫਰਾਰ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ।
ਆਕਲੈਂਡ ‘ਚ ਵਾਪਰੇ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌ,ਤ ਦੂਜਾ ਗੰਭੀਰ ਜ਼ਖਮੀ,ਇੱਕ ਹੋਰ ਵਿਅਕਤੀ ਮੌਕੇ ਤੋਂ ਫ਼ਰਾਰ…

Add Comment