ਆਕਲੈਂਡ (ਬਲਜਿੰਦਰ ਸਿੰਘ) ਅੱਜ ਸਵੇਰੇ ਨੌਰਥਕੋਟ ਵਿੱਚ ਇੱਕ ਸਾਈਕਲ ਸਵਾਰ ਅਤੇ ਇੱਕ ਕਾਰ ਦੀ ਟੱਕਰ ਵਿੱਚ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ।
ਇੱਕ ਸਾਈਕਲ ਸਵਾਰ ਅਤੇ ਇੱਕ ਕਾਰ ਵਿਚਕਾਰ ਟੱਕਰ ਹੋਣ ਦੀਆਂ ਰਿਪੋਰਟਾਂ ਤੋਂ ਬਾਅਦ ਸਵੇਰੇ 7.16 ਵਜੇ ਦੇ ਕਰੀਬ ਐਮਰਜੈਂਸੀ ਸੇਵਾਵਾਂ ਨੌਰਥਕੋਟ ਵਿੱਚ ਓਨੇਵਾ ਰੋਡ ਅਤੇ ਕਵੀਨ ਸਟ੍ਰੀਟ ਦੇ ਚੌਰਾਹੇ ‘ਤੇ ਬੁਲਾਇਆ ਗਿਆ ਸੀ।ਸੇਂਟ ਜੌਨ ਦੇ ਬੁਲਾਰੇ ਨੇ ਕਿਹਾ, “ਇੱਕ ਮਰੀਜ਼, ਜਿਸਦੀ ਹਾਲਤ ਗੰਭੀਰ ਹੈ, ਨੂੰ ਆਕਲੈਂਡ ਸਿਟੀ ਹਸਪਤਾਲ ਲਿਜਾਇਆ ਗਿਆ।
ਆਕਲੈਂਡ ਦੇ ਨੌਰਥਕੋਟ ‘ਚ ਸਾਇਕਲ ਸਵਾਰ ਵਿਅਕਤੀ ਕਾਰ ਦੀ ਫੇਟ ਵੱਜਣ ਕਾਰਨ ਹੋਇਆ ਗੰਭੀਰ ਜ਼ਖ਼ਮੀ….

Add Comment