Home » ਨੌਰਥ ਆਕਲੈਂਡ ‘ਚ ਦੋ ਵਾਹਨਾਂ ਦਰਮਿਆਨ ਵਾਪਰੇ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌ,ਤ…
Home Page News • New Zealand Local News • NewZealand

ਨੌਰਥ ਆਕਲੈਂਡ ‘ਚ ਦੋ ਵਾਹਨਾਂ ਦਰਮਿਆਨ ਵਾਪਰੇ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌ,ਤ…

Spread the news

ਆਕਲੈਂਡ (ਬਲਜਿੰਦਰ ਸਿੰਘ) ਆਕਲੈਂਡ ਦੇ ਉਪਨਗਰ ਸਟੀਲਵਾਟਰ ਵਿੱਚ ਦੋ ਵਾਹਨਾਂ ਵਿਚਕਾਰ ਵਾਪਰੇ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ।।ਦੱਸਿਆ ਜਾ ਰਿਹਾ ਹੈ ਕਿ ਹਾਦਸਾ ਬੀਤੀ ਰਾਤ 7 ਵਜੇ ਈਸਟ ਕੋਸਟ ਰੋਡ ‘ਤੇ ਵਾਪਰਿਆ।ਅੱਜ ਸਵੇਰੇ ਇੱਕ ਪੁਲਿਸ ਬੁਲਾਰੇ ਨੇ ਕਿਹਾ ਕਿ ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਇੱਕ ਹੋਰ ਵਿਅਕਤੀ ਨੂੰ ਦਰਮਿਆਨੀਆਂ ਸੱਟਾਂ ਲੱਗੀਆਂ।ਸੀਰੀਅਸ ਕਰੈਸ਼ ਯੂਨਿਟ ਮੌਕੇ ‘ਤੇ ਪਹੁੰਚੀ, ਅਤੇ ਹਾਦਸੇ ਦੀ ਜਾਂਚ ਚੱਲ ਰਹੀ ਹੈ।