Home » ਪਾਪਾਕੁਰਾ ‘ਚ ਪੁਲਿਸ ਦੇ ਰੋਕਣ ‘ਤੇ ਗੱਡੀ ਭਜਾਉਣ ਵਾਲੇ ਨੂੰ ਕੀਤਾ ਗਿਆ ਕਾਬੂ….
Home Page News • New Zealand Local News • NewZealand

ਪਾਪਾਕੁਰਾ ‘ਚ ਪੁਲਿਸ ਦੇ ਰੋਕਣ ‘ਤੇ ਗੱਡੀ ਭਜਾਉਣ ਵਾਲੇ ਨੂੰ ਕੀਤਾ ਗਿਆ ਕਾਬੂ….

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਪਾਪਾਕੁਰਾ ਵਿੱਚ ਪੁਲਿਸ ਨੇ ਰਾਤ 11 ਵਜੇ ਦੇ ਕਰੀਬ ਤੇਜ਼ ਰਫ਼ਤਾਰ ਨਾਲ ਜਾ ਰਹੇ ਵਾਹਨ ਨੂੰ ਵੇਖਿਆ ਗਿਆ ਜਿਸ ਨੂੰ ਪੁਲਿਸ ਅਧਿਕਾਰੀਆਂ ਨੇ ਰੋਕਣ ਦਾ ਇਸ਼ਾਰਾ ਕੀਤਾ ਅਤੇ ਡਰਾਈਵਰ ਨੇ ਗੱਡੀ ਨੂੰ ਹੋਲੀ ਕਰ ਮੁੜ ਤੋਂ ਤੇਜ਼ ਰਫਤਾਰ ਨਾਲ ਭਜਾ ਲਿਆ ਜਿਸ ਤੋ ਬਾਅਦ ਜਲਦੀ ਹੀ ਵਾਹਨ ਐਲੀਅਟ ਸਟਰੀਟ ਦੇ ਕੋਨੇ ‘ਤੇ ਇੱਕ ਲਾਈਟ ਪੋਲ ਨਾਲ ਟਕਰਾ ਗਿਆ ਅਤੇ ਡਰਾਈਵਰ ਮੌਕੇ ਤੋਂ ਪੈਦਲ ਭੱਜਣ ਲੱਗਾ ਜਿਸ ਨੂੰ ਪੁਲਿਸ ਨੇ ਜਲਦ ਹੀ ਗ੍ਰਿਫ਼ਤਾਰ ਕਰ ਲਿਆ।27 ਸਾਲਾ ਵਿਅਕਤੀ ਅੱਜ ਪਾਪਾਕੁਰਾ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਜਿਸ ‘ਤੇ ਖਤਰਨਾਕ ਡਰਾਈਵਿੰਗ, ਰੁਕਣ ਵਿੱਚ ਅਸਫਲ ਰਹਿਣ ਅਤੇ ਜ਼ਿਆਦਾ ਸਾਹ ਲੈਣ ਵਾਲੀ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਦੋਸ਼ ਲਗਾਇਆ ਜਾਵੇਗਾ।