ਆਕਲੈਂਡ(ਬਲਜਿੰਦਰ ਰੰਧਾਵਾ) ਬੋਟਨੀ ਵਿੱਚ ਬੀਤੀ ਰਾਤ ਚੋਰੀ ਦੀ ਘਟਨਾ ਸਬੰਧੀ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਕਾਉਂਟੀਜ਼ ਮੈਨੂਕਾਊ ਈਸਟ ਪੁਲਿਸ ਨੇ ਰਾਤ 11.30 ਵਜੇ ਦੇ ਕਰੀਬ ਬੋਟਨੀ ਰੋਡ ‘ਤੇ ਇੱਕ ਲੈਂਡਸਕੇਪਿੰਗ ਕਾਰੋਬਾਰ ਵਿੱਚ ਹੋਈ ਚੋਰੀ ਦੀ ਘਟਨਾ ਸਬੰਧੀ ਜਵਾਬ ਦਿੱਤਾ।ਏਰੀਆ ਪ੍ਰੀਵੈਂਸ਼ਨ ਮੈਨੇਜਰ, ਇੰਸਪੈਕਟਰ ਰਾਕਾਨਾ ਕੁੱਕ ਨੇ ਕਿਹਾ ਕਿ ਰਿਪੋਰਟ ਕੀਤੀ ਗਈ ਸੀ ਕਿ ਦੋ ਅਪਰਾਧੀਆਂ ਨੇ ਕਥਿਤ ਤੌਰ ‘ਤੇ ਯਾਰਡ ਵਿੱਚ ਪਹੁੰਚ ਕੀਤੀ ਅਤੇ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਰਹੇ ਸਨ।ਪੁਲਿਸ ਡੌਗ ਹੈਂਡਲਰ ਦੀ ਟੀਮ ਨਾਲ ਪਹੁੰਚੇ ਅਧਿਕਾਰੀਆਂ ਨੇ
ਕਾਰੋਬਾਰ ਦੇ ਨੇੜੇ ਇੱਕ 44 ਸਾਲਾ ਵਿਅਕਤੀ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਅਤੇ ਦੂਜਾ ਵਿਅਕਤੀ ਦੀ ਭਾਲ ਕੀਤੀ ਗਈ ਜਿਸ ਨੂੰ ਵੀ ਥੋੜ੍ਹੀ ਦੇਰ ਬਾਅਦ ਹਿਰਾਸਤ ਵਿੱਚ ਲੈ ਲਿਆ ਗਿਆ।ਹਿਰਾਸਤ ਵਿੱਚ ਲਏ 37 ਅਤੇ 44 ਸਾਲ ਦੀ ਉਮਰ ਦੇ ਦੋਵਾਂ ਵਿਅਕਤੀਆਂ ‘ਤੇ ਸਾਂਝੇ ਤੌਰ ‘ਤੇ ਚੋਰੀ ਦਾ ਦੋਸ਼ ਲਗਾਇਆ ਗਿਆ ਹੈ ਅਤੇ ਅੱਜ ਉਹਨਾਂ ਨੂੰ ਮੈਨੂਕਾਊ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
“













