Home » ਪੁਲਿਸ ਨੇ ਰੋਟੋਰੂਆ ਨਜ਼ਦੀਕ ਹਾਈਵੇ ‘ਤੇ ਜ਼ਖ਼ਮੀ ਹਾਲਤ ‘ਚ ਮਿਲੇ ਵਿਅਕਤੀ ਜਿਸਦੀ ਬਾਅਦ ਵਿੱਚ ਮੌਤ ਹੋ ਗਈ ਸੀ ਦੀ ਪਛਾਣ ਕੀਤੀ ਜਾਰੀ…
Home Page News New Zealand Local News NewZealand

ਪੁਲਿਸ ਨੇ ਰੋਟੋਰੂਆ ਨਜ਼ਦੀਕ ਹਾਈਵੇ ‘ਤੇ ਜ਼ਖ਼ਮੀ ਹਾਲਤ ‘ਚ ਮਿਲੇ ਵਿਅਕਤੀ ਜਿਸਦੀ ਬਾਅਦ ਵਿੱਚ ਮੌਤ ਹੋ ਗਈ ਸੀ ਦੀ ਪਛਾਣ ਕੀਤੀ ਜਾਰੀ…

Spread the news


ਆਕਲੈਂਡ(ਬਲਜਿੰਦਰ ਰੰਧਾਵਾ)ਪਿਛਲੇ ਦਿਨੀ ਬੇਅ ਆਫ਼ ਪਲੈਂਟੀ ‘ਚ ਇੱਕ ਹਾਈਵੇਅ ‘ਤੇ ਜ਼ਖ਼ਮੀ ਮਿਲੇ ਵਿਅਕਤੀ ਜਿਸਦੀ ਬਾਅਦ ਵਿੱਚ ਮੌਤ ਹੋ ਗਈ ਸੀ ਦੇ ਨਾਮ ਦੀ ਪੁਲਿਸ ਵੱਲੋਂ ਪੁਸ਼ਟੀ ਕੀਤੀ ਗਈ ਹੈ।ਪੁਲਿਸ ਨੇ ਕਿਹਾ ਕਿ ਉਹ ਰੋਟੋਰੂਆ ਦਾ 20 ਸਾਲਾ ਜ਼ੈਨ ਮਾਟੇਂਗ ਤਾਈਕਾਟੋ-ਫੌਕਸ ਸੀ।ਸ਼ਨੀਵਾਰ ਸ਼ਾਮ 7.10 ਵਜੇ ਚਾਰ ਵਿਅਕਤੀਆਂ ਨੇ ਤਾਈਕਾਟੋ-ਫੌਕਸ ਨੂੰ ਸਟੇਟ ਹਾਈਵੇਅ 33 ਦੇ ਕਿਨਾਰੇ ਗੰਭੀਰ ਜ਼ਖਮੀ ਹਾਲਤ ਵਿੱਚ ਪਾਇਆ ਸੀ ਅਤੇ ਉਸਨੂੰ ਰੋਟੋਰੂਆ ਹਸਪਤਾਲ ਲਿਜਾਇਆ ਗਿਆ ਪਰ ਥੋੜ੍ਹੀ ਦੇਰ ਬਾਅਦ ਉਸਦੀ ਮੌਤ ਹੋ ਗਈ।ਪੁਲਿਸ ਉਸ ਵਿਅਕਤੀ ਦੇ ਸੱਟਾਂ ਕਿਵੇਂ ਲੱਗੀਆਂ ਦੇ ਕਾਰਨਾਂ ਸਬੰਧੀ ਜਾਂਚ ਤੇ ਕੰਮ ਕਰ ਰਹੀ ਹੈ।ਪੁਲਿਸ ਨੇ ਕਿਹਾ ਕਿ ਜੇ ਕਿਸੇ ਵੀ ਵਿਅਕਤੀ ਜਿਸਨੇ ਸ਼ਨੀਵਾਰ ਰਾਤ 5 ਵਜੇ ਤੋਂ 7 ਵਜੇ ਦੇ ਵਿਚਕਾਰ ਪੇਂਗਾਰੋਆ ਅਤੇ ਰੋਟੋਰੂਆ ਵਿਚਕਾਰ SH33 ‘ਤੇ ਕਿਸੇ ਵੀ ਕਿਸਮ ਦੀ ਮੋਟਰ ਵਾਹਨ ਘਟਨਾ ਦੇਖੀ ਹੋਵੇ, ਉਹ 105 ‘ਤੇ ਕਾਲ ਕਰਕੇ ਪੁਲਿਸ ਨੂੰ ਜਾਣਕਾਰੀ ਦੇ ਸਕਦਾ ਹੈ।