ਸੰਯੁਕਤ ਰਾਸ਼ਟਰ ਵਿੱਚ ਸਾਬਕਾ ਅਮਰੀਕੀ ਰਾਜਦੂਤ ਨਿੱਕੀ ਹੇਲੀ ਨੇ ਡੋਨਾਲਡ ਟਰੰਪ ਦੇ ਭਾਰਤੀ ਸਾਮਾਨਾਂ ‘ਤੇ ਭਾਰੀ ਟੈਰਿਫ ਲਗਾਉਣ ਦੇ ਪ੍ਰਸਤਾਵ ਦੀ ਸਖ਼ਤ ਆਲੋਚਨਾ ਕੀਤੀ ਹੈ। ਹੇਲੀ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਕਦਮ ਭਾਰਤ-ਅਮਰੀਕਾ ਦੇ ਸਬੰਧਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਜੋ ਇਸ ਸਮੇਂ ਬਹੁਤ ਹੀ ਨਾਜ਼ੁਕ ਮੋੜ ‘ਤੇ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤੁਸੀਂ ਚੀਨ ਵਰਗੇ ਦੁਸ਼ਮਣ ਨੂੰ ਰਾਹਤ ਦੇ ਰਹੇ ਹੋ ਜਦੋਂ ਕਿ ਦੂਜੇ ਪਾਸੇ ਤੁਸੀਂ ਭਾਰਤ ਵਰਗੇ ਦੋਸਤ ਦੇਸ਼ ਵਿਰੁੱਧ ਸਖ਼ਤ ਕਾਰਵਾਈ ਕਰ ਰਹੇ ਹੋ, ਇਹ ਕਿਵੇਂ ਹੈ…? ਉਸ ਨੇ ਟਰੰਪ ਨੂੰ ਚੇਤਾਵਨੀ ਦਿੱਤੀ ਹੈ ਕਿ ਅਮਰੀਕਾ ਨੂੰ ਚੀਨ ਵਰਗੇ ਦੁਸ਼ਮਣ ਦੇਸ਼ ਨੂੰ ਰਿਆਇਤਾਂ ਨਹੀਂ ਦੇਣੀਆਂ ਚਾਹੀਦੀਆਂ ਅਤੇ ਭਾਰਤ ਵਰਗੇ ਸਹਿਯੋਗੀ ਦੇਸ਼ ਦੇ ਨਾਲ ਸਬੰਧਾਂ ਨੂੰ ਵਿਗਾੜਨਾ ਨਹੀਂ ਚਾਹੀਦਾ। ਨਿੱਕੀ ਹੇਲੀ ਨੇ ਟਰੰਪ ਪ੍ਰਸ਼ਾਸਨ ‘ਤੇ ਦੋਹਰੇ ਮਾਪਦੰਡ ਅਪਣਾਉਣ ਦਾ ਵੀ ਦੋਸ਼ ਲਗਾਇਆ। ਉਸ ਨੇ ਕਿਹਾ ਕਿ ਅਮਰੀਕਾ ਨੇ ਚੀਨ ਨਾਲ ਵਪਾਰ ਲਈ 90 ਦਿਨਾਂ ਦੀ ਟੈਰਿਫ ਛੋਟ ਦਿੱਤੀ ਹੈ, ਜਦੋਂ ਕਿ ਭਾਰਤ ਵਿਰੁੱਧ ਸਖ਼ਤ ਰੁਖ਼ ਅਪਣਾਇਆ ਜਾ ਰਿਹਾ ਹੈ। ਹੇਲੀ ਨੇ ਐਕਸ (ਪਹਿਲਾਂ ਟਵਿੱਟਰ) ‘ਤੇ ਲਿਖਿਆ, “ਭਾਰਤ ਨੂੰ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦੇਣਾ ਚਾਹੀਦਾ ਹੈ, ਪਰ ਚੀਨ, ਜੋ ਸਾਡਾ ਦੁਸ਼ਮਣ ਹੈ ਅਤੇ ਰੂਸੀ ਅਤੇ ਈਰਾਨੀ ਤੇਲ ਭੰਡਾਰਾਂ ਦਾ ਸਭ ਤੋਂ ਵੱਡਾ ਖਰੀਦਦਾਰ ਵੀ ਹੈ, ਨੂੰ 90 ਦਿਨਾਂ ਦੀ ਟੈਰਿਫ ਛੋਟ ਮਿਲੀ ਹੈ। ਇੱਕ ਪਾਸੇ ਚੀਨ ਨੂੰ ਰਿਆਇਤਾਂ ਦੇਣਾ ਅਤੇ ਦੂਜੇ ਪਾਸੇ ਭਾਰਤ ਵਰਗੇ ਮਜ਼ਬੂਤ ਸਹਿਯੋਗੀ ਦੇ ਨਾਲ ਸਬੰਧਾਂ ਨੂੰ ਵਿਗਾੜਨਾ ਸਹੀ ਨਹੀਂ ਹੈ। ਨਿੱਕੀ ਹੇਲੀ ਲੰਬੇ ਸਮੇਂ ਤੋਂ ਭਾਰਤ ਅਤੇ ਅਮਰੀਕਾ ਵਿਚਕਾਰ ਮਜ਼ਬੂਤ ਸਬੰਧਾਂ ਦੀ ਸਮਰਥਕ ਵੀ ਰਹੀ ਹੈ। ਉਸ ਦਾ ਮੰਨਣਾ ਹੈ ਕਿ ਚੀਨ ਦੇ ਵਧਦੇ ਪ੍ਰਭਾਵ ਦਾ ਮੁਕਾਬਲਾ ਕਰਨ ਲਈ ਭਾਰਤ ਵਰਗੇ ਲੋਕਤੰਤਰਾਂ ਨਾਲ ਮਜ਼ਬੂਤ ਸਾਂਝੇਦਾਰੀ ਜ਼ਰੂਰੀ ਹੈ। ਉਸ ਦੀਆਂ ਟਿੱਪਣੀਆਂ ਉਸ ਸਮੇਂ ਆਈਆਂ ਹਨ ਜਦੋਂ ਟਰੰਪ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਭਾਰਤੀ ਵਸਤੂਆਂ ‘ਤੇ 25% ਟੈਰਿਫ ਵਧਾ ਦੇਣਗੇ।
ਭਾਰਤ ਵਰਗੇ ਮਜ਼ਬੂਤ ਸਹਿਯੋਗੀ ਦੇਸ਼ ਦੇ ਨਾਲ ਸਬੰਧ ਨਾ ਵਿਗਾੜੋ. ਤਜਰਬੇਕਾਰ ਭਾਰਤੀ-ਅਮਰੀਕੀ ਨੇਤਾ ਨਿੱਕੀ ਹੇਲੀ ਦੀ ਟਰੰਪ ਨੂੰ ਸਲਾਹ….
August 6, 2025
2 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












