Home » ਉੱਘੇ ਪੰਜਾਬੀ ਲੇਖਕ ਤੇ ਭਾਸ਼ਾ ਵਿਭਾਗ ਪੰਜਾਬ ਦੇ ਸੇਵਾ ਮੁਕਤ ਪ੍ਰੇਮ ਭੂਸ਼ਣ ਗੋਇਲ ਦਾ ਹੋਇਆ ਦੇਹਾਂਤ…
Home Page News India India News

ਉੱਘੇ ਪੰਜਾਬੀ ਲੇਖਕ ਤੇ ਭਾਸ਼ਾ ਵਿਭਾਗ ਪੰਜਾਬ ਦੇ ਸੇਵਾ ਮੁਕਤ ਪ੍ਰੇਮ ਭੂਸ਼ਣ ਗੋਇਲ ਦਾ ਹੋਇਆ ਦੇਹਾਂਤ…

Spread the news


ਉੱਘੇ ਪੰਜਾਬੀ ਲੇਖਕ ਤੇ ਭਾਸ਼ਾ ਵਿਭਾਗ ਪੰਜਾਬ ਦੇ ਸੇਵਾ ਮੁਕਤ ਉੱਚ ਅਧਿਕਾਰੀ ਪ੍ਰੇਮ ਭੂਸ਼ਣ ਗੋਇਲ ਅੱਜ ਸਵੇਰੇ ਸੱਤ ਵਜੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਕੈਂਪਸ ਲੁਧਿਆਣਾ ਵਿੱਚ ਅਕਾਲ ਚਲਾਣਾ ਕਰ ਗਏ ਹਨ।ਇਹ ਜਾਣਕਾਰੀ ਉਨ੍ਹਾਂ ਦੀ ਬੇਟੀ ਡਾ. ਪ੍ਰਤਿਭਾ ਗੋਇਲ ਸਾਬਕਾ ਵੀ ਸੀ ਰਾਮ ਮਨੋਹਰ ਲੋਹੀਆ ਯੂਨੀਵਰਸਿਟੀ ਅਯੁੱਧਿਆ (ਯੂ ਪੀ) ਨੇ ਦਿੱਤੀ।ਦੱਸ ਦੇਈਏ ਕਿ ਪ੍ਰੇਮ ਭੂਸ਼ਣ ਗੋਇਲ ਜੈਤੋ ਦੇ ਜੰਮਪਲ ਸਨ। ਉਨ੍ਹਾਂ ਦੇ ਛੋਟੇ ਭਰਾ ਜੰਗ ਬਹਾਦਰ ਗੋਇਲ ਰਿਟ. ਆਈਏਐੱਸ ਪੰਜਾਬੀ ਤੇ ਹਿੰਦੀ ਦੇ ਸਿਰਕੱਢ ਲੇਖਕ ਹਨ। ਸ਼੍ਰੀ ਪ੍ਰੇਮ ਭੂਸ਼ਣ ਗੋਇਲ ਦਾ ਅੰਤਿਮ ਸੰਸਕਾਰ ਅੱਜ 6 ਅਗਸਤ ਨੂੰ ਸਿਵਿਲ ਲਾਈਨਜ਼ ਸ਼ਮਸ਼ਾਨਘਾਟ ਵਿੱਚ ਸ਼ਾਮੀਂ 4ਵਜੇ ਹੋਵੇਗਾ।