ਆਕਲੈਂਡ(ਬਲਜਿੰਦਰ ਰੰਧਾਵਾ) ਦੱਖਣੀ ਆਕਲੈਂਡ ਅਗਸਤ ਮਹੀਨੇ ਹੋਈ ਇੱਕ ਲੜਾਈ ਦੀ ਘਟਨਾ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਦੇ ਮਾਮਲੇ ਸਬੰਧੀ ਪੁਲਿਸ ਵੱਲੋਂ 19 ਸਾਲਾ ਨੌਜਵਾਨ ‘ਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ।
ਸਮੂਹਿਕ ਝਗੜੇ ਦੀਆਂ ਰਿਪੋਰਟਾਂ ਤੋਂ ਬਾਅਦ 1 ਅਗਸਤ ਦੀ ਅੱਧੀ ਰਾਤ ਰਾਤ ਪੁਲਿਸ ਨੂੰ ਵਾਈਮੰਡਲੇ ਰੋਡ, ਓਟਾਰਾ ਵਿਖੇ ਬੁਲਾਇਆ ਗਿਆ ਸੀ।ਦੋ ਆਦਮੀ ਗੰਭੀਰ ਸੱਟਾਂ ਨਾਲ ਮਿਲੇ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ।19 ਸਾਲਾ ਗ੍ਰੇਗ ਕੈਲਵਿਨ ਟੇਮਾਰਾਮਾ-ਅਬੇਲਾ ਦੀ ਥੋੜ੍ਹੀ ਦੇਰ ਬਾਅਦ ਮੌਤ ਹੋ ਗਈ।
ਡਿਟੈਕਟਿਵ ਇੰਸਪੈਕਟਰ ਟੋਫਿਲਾਉ ਫਾਮਾਨੂਆ ਵੈਲੁਆ ਨੇ ਕਿਹਾ ਕਿ ਇੱਕ ਵਿਅਕਤੀ ‘ਤੇ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਜ਼ਖਮੀ ਕਰਨ ਦਾ ਦੋਸ਼ ਲਗਾਇਆ ਗਿਆ ਸੀ।ਜਿਸ ‘ਤੇ ਹੁਣ ਕਤਲ ਦਾ ਦੋਸ਼ ਲਗਾਇਆ ਗਿਆ ਹੈ।
ਅਗਸਤ ਮਹੀਨੇ ਓੁਟਾਰਾ ‘ਚ ਇੱਕ ਲੜਾਈ ਦੌਰਾਨ ਮਾਰੇ ਗਏ ਵਿਅਕਤੀ ਦੇ ਮਾਮਲੇ ‘ਚ 19 ਸਾਲਾ ਨੌਜਵਾਨ ‘ਤੇ ਲੱਗੇ ਕ*ਤਲ ਦੇ ਦੋਸ਼…












