Home » ਕਰੀਬ ਦੋ ਸਾਲ ਬਾਅਦ ਸੀਤਾਪੁਰ ਜੇਲ੍ਹ ਤੋਂ ਰਿਹਾਅ ਹੋਏ ਆਜ਼ਮ ਖ਼ਾਨ…
Home Page News India India News

ਕਰੀਬ ਦੋ ਸਾਲ ਬਾਅਦ ਸੀਤਾਪੁਰ ਜੇਲ੍ਹ ਤੋਂ ਰਿਹਾਅ ਹੋਏ ਆਜ਼ਮ ਖ਼ਾਨ…

Spread the news


ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਆਜ਼ਮ ਖ਼ਾਨ ਸੀਤਾਪੁਰ ਜੇਲ੍ਹ ਵਿਚ 23 ਮਹੀਨੇ ਬਿਤਾਉਣ ਤੋਂ ਬਾਅਦ ਹਾਈ ਕੋਰਟ ਤੋਂ ਜ਼ਮਾਨਤ ਮਿਲਣ ’ਤੇ ਮੰਗਲਵਾਰ ਨੂੰ ਰਿਹਾਅ ਕਰ ਦਿੱਤੇ ਗਏ। ਉਹ ਇੱਥੇ ਆਪਣੇ ਬੇਟੇ ਅਬਦੁੱਲਾ ਆਜ਼ਮ ਦੇ ਫ਼ਰਜ਼ੀ ਜਨਮ ਸਰਟੀਫਿਕੇਟ ਬਣਵਾਉਣ ਦੇ ਮਾਮਲੇ ਵਿਚ ਸਜ਼ਾ ਕੱਟ ਰਹੇ ਸੀ।ਇਸ ਵਾਰ ਕੁੱਲ 701 ਦਿਨ ਸੀਤਾਪੁਰ ਜੇਲ੍ਹ ਅਤੇ ਇਸ ਤੋਂ ਪਹਿਲਾਂ ਪੰਜ ਦਿਨ ਰਾਮਪੁਰ ਜੇਲ੍ਹ ਵਿਚ ਰਹੇ। 2020 ਤੋਂ 2022 ਵਿਚ ਵੀ ਉਹ 814 ਦਿਨ ਜੇਲ੍ਹ ਵਿਚ ਰਹੇ ਸੀ। ਹਾਈ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਮੰਗਲਵਾਰ ਨੂੰ ਆਖ਼ਰੀ ਸਮੇਂ ਤੱਕ ਉਨ੍ਹਾਂ ਦੀ ਰਿਹਾਈ ’ਤੇ ਖ਼ਦਸ਼ਾ ਬਣਿਆ ਰਿਹਾ। ਦੁਪਹਿਰ 12 ਵਜੇ ਰਿਹਾਈ ਤੋਂ ਬਾਅਦ ਉਹ ਆਪਣੇ ਦੋਵਾਂ ਬੇਟਿਆਂ ਅਬਦੁੱਲਾ ਤੇ ਅਦੀਬ ਨਾਲ ਰਾਮਪੁਰ ਰਵਾਨਾ ਹੋ ਗਏ।