ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਗੁਰੂਆਂ ਦੀ ਵਿਰਾਸਤ ਨੂੰ ਸਾਂਭ ਕੇ ਰੱਖਣ ਅਤੇ ਉਨ੍ਹਾਂ ਦੇ ਜੀਵਨ ਦਰਸ਼ਨ ਅਤੇ ਆਦਰਸ਼ਾਂ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਕੁਰੂਕਸ਼ੇਤਰ ਵਿੱਚ ਬਣਨ ਵਾਲੇ ਸਿੱਖ ਮਿਊਜ਼ੀਅਮ ਅਤੇ ਗੁਰੂ ਰਵਿਦਾਸ ਮਿਊਜ਼ੀਅਮ ਦੀ ਡੀਪੀਆਰ ਜਲਦ ਤਿਆਰ ਕੀਤੀ ਜਾਵੇ। ਇਨ੍ਹਾਂ ਦੋਹਾਂ ਮਿਊਜ਼ੀਅਮਾਂ ਨਾਲ ਸਬੰਧਿਤ ਕੰਮਾਂ ਨੂੰ ਤੈਅ ਸਮੇ ਸੀਮਾ ਵਿੱਚ ਪੂਰਾ ਕੀਤਾ ਜਾਣਾ ਵੀ ਯਕੀਨੀ ਕੀਤਾ ਜਾਵੇ ਤਾਂ ਜੋ ਆਉਣ ਵਾਲੀ ਪੀੜ੍ਹੀਆਂ ਗੁਰੂਆਂ ਦੀ ਸਿੱਖਿਆਵਾਂ ਤੋਂ ਪੇ੍ਰਰਣਾ ਲੈ ਕੇ ਦੇਸ਼ ਅਤੇ ਸਮਾਜ ਨੂੰ ਆਪਣਾ ਯੋਗਦਾਨ ਦੇ ਸਕਣ।ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਇੱਥੇ ਕੁਰੂਕਸ਼ੇਤਰ ਵਿੱਚ ਬਣਨ ਵਾਲੇ ਸਿੱਖ ਮਿਊਜ਼ੀਅਮ ਅਤੇ ਗੁਰੂ ਰਵਿਦਾਸ ਮਿਊਜ਼ੀਅਮ ਬਾਰੇ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸਨ। ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਇਨ੍ਹਾਂ ਦੋਹਾਂ ਮਿਊਜ਼ੀਅਮਾਂ ਦੀ ਡੀਪੀਆਰ ਫਾਈਨਲ ਕਰਨ ਦੇ ਸਮੇ ਸੋਲਰ ਪੈਨਲ ਲਗਾਉਣ ਨੂੰ ਧਿਆਨ ਵਿੱਚ ਰੱਖਿਆ ਜਾਵੇ।ਉਨ੍ਹਾਂ ਨੇ ਕਿਹਾ ਕਿ ਗੁਰੂਆਂ ਦੀ ਯਾਦ ਅਤੇ ਸਿੱਖਿਆ ਨੂੰ ਸਾਂਭ ਕੇ ਰੱਖਣ ਲਈ ਕੁਰੂਕਸ਼ੇਤਰ ਵਿੱਚ 3 ਏਕੜ ਭੂਮੀ ‘ਤੇ ਸਿੱਖ ਮਿਊਜ਼ੀਅਮ ਦਾ ਨਿਰਮਾਣ ਕੀਤਾ ਜਾਵੇਗਾ ਜੋ ਨੌਜਵਾਨਾਂ ਨੂੰ ਗੁਰੂਆਂ ਦੀ ਸਿੱਖਿਆਵਾਂ ‘ਤੇ ਚਲਦੇ ਹੋਏ ਅੱਗੇ ਲੈ ਜਾਣ ਦਾ ਕੰਮ ਕਰੇਗਾ। ਉਨ੍ਹਾਂ ਨੇ ਕਿਹਾ ਕਿ ਕੁਰੂਕਸ਼ੇਤਰ ਵਿੱਚ ਸਿੱਖ ਮਿਊਜ਼ੀਅਮ ਦਾ ਨਿਰਮਾਣ ਇਸ ਪ੍ਰਕਾਰ ਕੀਤਾ ਜਾਵੇ ਕਿ ਉਹ ਸਿੱਖ ਇਤਿਹਾਸ, ਸੱਭਿਆਚਾਰ ਅਤੇ ਗੁਰੂਆਂ ਦੇ ਯੋਗਦਾਨ ਦੀ ਸੰਪੂਰਨ ਝਲਕ ਪੇਸ਼ ਕਰਨ। ਮਿਊਜ਼ੀਅਮ ਵਿੱਚ ਸਿੱਖ ਗੁਰੂਆਂ ਵੱਲੋਂ ਧਰਮ ਦੀ ਰੱਖਿਆ, ਨਿਆਂ ਅਤੇ ਮਨੁੱਖੀ ਕਦਰਾਂ-ਕੀਮਤਾਂ ਦੀ ਸਥਾਪਨਾ ਲਈ ਇਤਿਹਾਸਕ ਲੜਾਈਆਂ ਨੂੰ ਵੀ ਦਰਸਾਇਆ ਜਾਵੇ ਤਾਂ ਜੋ ਸ਼ਹਾਦਤ ਅਤੇ ਸੰਘਰਸ਼ਾਂ ਦੀ ਉਹ ਗਾਥਾ ਸਦੀਆਂ ਤੱਕ ਪ੍ਰੇਰਣਾ ਸਰੋਤ ਬਣੀ ਰਹੇ।ਸ੍ਰੀ ਨਾਇਬ ਸਿੰਘ ਸੈਣੀ ਨੇ ਸੰਤ ਸ਼੍ਰੋਮਣੀ ਗੁਰੂ ਰਵਿਦਾਸ ਮਿਊਜ਼ੀਅਮ ਦੇ ਸ਼ਾਨਦਾਰ ਨਿਰਮਾਣ ਦੀ ਲੋੜ ‘ਤੇ ਬਲ ਦਿੰਦੇ ਹੋਏ ਕਿਹਾ ਕਿ ਇਸ ਮਿਊਜ਼ੀਅਮ ਨੂੰ ਨਾ ਸਿਰਫ਼ ਸਥਾਪਨਾ ਦੀ ਨਜ਼ਰ ਨਾਲ ਸ਼ਾਨਦਾਰ ਬਣਾਇਆ ਜਾਵੇ ਸਗੋਂ ਇਸ ਦੀ ਵਿਸ਼ਾਵਸਤੂ ਵੀ ਸੰਤ ਰਵਿਦਾਸ ਜੀ ਦੇ ਜੀਵਨ ਦਰਸ਼ਨ, ਅਧਿਆਤਮਿਕ ਵਿਚਾਰਾਂ ਅਤੇ ਸਮਾਜਿਕ ਬਰਾਬਰੀ ਦੇ ਸੰਦੇਸ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਵਾਲੀ ਹੋਣੀ ਚਾਹੀਦੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਿੱਖ ਮਿਊਜ਼ੀਅਮ ਲਈ 3 ਏਕੜ ਅਤੇ ਗੁਰੂ ਰਵਿਦਾਸ ਮਿਊਜ਼ੀਅਮ ਲਈ 5 ਏਕੜ ਭੂਮੀ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਵੱਲੋਂ ਪ੍ਰਦਾਨ ਕੀਤੀ ਜਾ ਚੁੱਕੀ ਹੈ। ਹੁਣ ਇਨ੍ਹਾਂ ਪ੍ਰੋਜੈਕਟਾਂ ਦੇ ਨਿਰਮਾਣ ਦਾ ਕੰਮ ਜਲਦ ਸ਼ੁਰੂ ਕਰਨ ਲਈ ਲੋੜਵੰਦ ਪ੍ਰਕਿਰਿਆਵਾਂ ਨੂੰ ਪਹਿਲ ਦਿੱਤੀ ਜਾਵੇ।
ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੂਣ ਕੁਮਾਰ ਗੁਪਤਾ, ਵਿਰਾਸਤ ਅਤੇ ਸੈਰ-ਸਪਾਟਾ ਵਿਭਾਗ ਦੀ ਪ੍ਰਧਾਨ ਸਕੱਤਰ ਸ੍ਰੀਮਤੀ ਕਲਾ ਰਾਮਚੰਦਰਨ, ਸੂਚਨਾ ਜਨਸੰਪਰਕ, ਭਾਸ਼ਾ ਅਤੇ ਸੱਭਿਆਚਾਰ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਕੇ. ਮਕਰੰਦ ਪਾਂਡੁਰੰਗ, ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੇ ਮੁੱਖ ਪ੍ਰਸ਼ਾਸਕ ਸ੍ਰੀ ਚੰਦਰਸ਼ੇਖਰ ਖਰੇ, ਡਿਪਟੀ ਕਮੀਸ਼ਨਰ ਕੁਰੂਕਸ਼ੇਤਰ ਸ੍ਰੀ ਵਿਸ਼ਰਾਮ ਕੁਮਾਰ ਮੀਣਾ ਅਤੇ ਮੁੱਖ ਮੰਤਰੀ ਦੇ ਓਐਸਡੀ ਡਾ. ਪ੍ਰਭਲੀਨ ਸਿੰਘ ਸਮੇਤ ਹੋਰ ਅਧਿਕਾਰੀ ਮੌਜ਼ੂਦ ਰਹੇ।












