Home » ਹਾਈ ਕੋਰਟ ਦੇ ਨਿਰਦੇਸ਼ਾਂ ਮਗਰੋਂ ਸਵਾਮੀ ਸ਼ੰਕਰਾਨੰਦ ਦੀ ਅਸ਼ਲੀਲ ਵੀਡੀਓ ਮਾਮਲੇ ’ਚ ਬਣੀ SIT, ਐੱਸਪੀ ਦੀ ਅਗਵਾਈ ’ਚ ਤਿੰਨ ਪੁਲਿਸ ਅਧਿਕਾਰੀ ਸ਼ਾਮਲ…
Home Page News India India News

ਹਾਈ ਕੋਰਟ ਦੇ ਨਿਰਦੇਸ਼ਾਂ ਮਗਰੋਂ ਸਵਾਮੀ ਸ਼ੰਕਰਾਨੰਦ ਦੀ ਅਸ਼ਲੀਲ ਵੀਡੀਓ ਮਾਮਲੇ ’ਚ ਬਣੀ SIT, ਐੱਸਪੀ ਦੀ ਅਗਵਾਈ ’ਚ ਤਿੰਨ ਪੁਲਿਸ ਅਧਿਕਾਰੀ ਸ਼ਾਮਲ…

Spread the news


ਤਲਵੰਡੀ ਧਾਮ ਦੇ ਸਵਾਮੀ ਸ਼ੰਕਰਾਨੰਦ ਦੀ ਅਸ਼ਲੀਲ ਵੀਡੀਓ ਵਾਇਰਲ ਮਾਮਲੇ ’ਚ ਦਰਜ ਮੁਕੱਦਮੇ ਦੀ ਜਾਂਚ ਲਈ ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਸਿੱਟ ਬਣਾਈ ਗਈ। ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਮੁਖੀ ਐੱਸਐੱਸਪੀ ਡਾ. ਅੰਕੁਰ ਗੁਪਤਾ 24 ਸਤੰਬਰ ਬੁੱਧਵਾਰ ਨੂੰ ਸਵਾਮੀ ਸ਼ੰਕਰਾਨੰਦ ਦੀ ਹਾਈਕੋਰਟ ’ਚ ਜ਼ਮਾਨਤ ਅਰਜ਼ੀ ਦੀ ਤਰੀਕ ’ਤੇ ਖੁਦ ਜਾਣਗੇ। ਵਰਣਨਯੋਗ ਹੈ ਕਿ ਸਵਾਮੀ ਸ਼ੰਕਰਾਨੰਦ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀਆਂ ਧਾਰਾਵਾਂ ਤਹਿਤ ਦਰਜ ਮੁਕੱਦਮੇ ’ਚ ਹਾਈਕੋਰਟ ਵੱਲੋਂ ਬੀਤੀ 19 ਸਤੰਬਰ ਨੂੰ ਜ਼ਮਾਨਤ ਅਰਜੀ ’ਤੇ ਸੁਣਵਾਈ ਕਰਦਿਆਂ ਇਸ ਦੀ ਅਗਲੀ ਪੇਸ਼ੀ 24 ਸਤੰਬਰ ਮੁਕਰਰ ਕਰਦਿਆਂ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਮੁਖੀ ਨੂੰ ਖੁਦ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਸਨ। ਇਸ ਮਾਮਲੇ ’ਚ ਜਗਰਾਓਂ ਦੇ ਐੱਸਐੱਸਪੀ ਡਾ. ਅੰਕੁਰ ਗੁਪਤਾ ਵੱਲੋਂ ਜਾਂਚ ਲਈ ਸਿੱਟ ਬਣਾਈ ਗਈ। ਜਿਸ ’ਚ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸਪੀ ਹਰਕਮਲ ਕੌਰ, ਮੁੱਲਾਂਪੁਰ ਸਬਡਵੀਜ਼ਨ ਦੇ ਡੀਐੱਸਪੀ ਵਰਿੰਦਰ ਸਿੰਘ ਖੋਸਾ ਤੇ ਮੁੱਲਾਂਪੁਰ ਦਾਖਾ ਥਾਣਾ ਦੇ ਮੁਖੀ ਹਮਰਾਜ ਸਿੰਘ ਚੀਮਾ ਮੈਂਬਰ ਹੋਣਗੇ। ਸਿੱਟ ਬਨਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਵੱਲੋਂ ਸਵਾਮੀ ਸ਼ੰਕਰਾਨੰਦ ਖ਼ਿਲਾਫ਼ ਕਰੀਬ ਤਿੰਨ ਦਰਜਨ ਸ਼ਿਕਾਇਤਾਂ ਕਰਨ ਵਾਲੇ ਵਿਅਕਤੀਆਂ ਨੂੰ ਵੀ ਬਿਆਨਾਂ ਲਈ ਸੱਦਿਆ ਗਿਆ। ਸੂਤਰਾਂ ਅਨੁਸਾਰ ਪੁਲਿਸ ਵੱਲੋਂ ਹੁਣ ਤੱਕ ਕਈ ਵਿਅਕਤੀਆਂ ਦੇ ਬਿਆਨ ਕਲਮਬੰਦ ਕੀਤੇ ਗਏ। ਜਿਨ੍ਹਾਂ ’ਚ ਸ਼ਿਕਾਇਤਕਰਤਾਵਾਂ ਨੇ ਸਵਾਮੀ ਸ਼ੰਕਰਾਨੰਦ ’ਤੇ ਗੰਭੀਰ ਦੋਸ਼ ਲਾਏ ਹਨ। ਜਾਣਕਾਰੀ ਅਨੁਸਾਰ ਅਦਾਲਤ ’ਚ ਪੁਲਿਸ ਸਿੱਟ ਵੱਲੋਂ ਹੁਣ ਤੱਕ ਕੀਤੀ ਗਈ ਜਾਂਚ ਤੇ ਸ਼ਿਕਾਇਤਕਰਤਾਵਾਂ ਦੇ ਲਏ ਬਿਆਨਾਂ ’ਤੇ ਬਣਾਈ ਗਈ ਰਿਪੋਰਟ ਵੀ ਅੱਜ ਅਦਾਲਤ ਵਿਚ ਪੇਸ਼ ਕਰੇਗੀ।