ਉੱਤਰ-ਪੱਛਮੀ ਸ੍ਰੀਲੰਕਾ ਦੇ ਇਕ ਮੱਠ ਵਿਚ ਜਾਣ ਦੌਰਾਨ ਕੇਬਲ ਨਾਲ ਚੱਲਣ ਵਾਲੇ ਰੇਲ ਕਾਰਟ ਦੇ ਪਲਟ ਜਾਣ ਨਾਲ ਭਾਰਤੀ ਵਿਅਕਤੀ ਸਮੇਤ 7 ਬੋਧੀ ਭਿਖਸ਼ੂਆਂ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਛੇ ਹੋਰ ਵਿਅਕਤੀ ਜ਼ਖ਼ਮੀ ਹੋਏ ਦੱਸੇ ਗਏ ਹਨ, ਮਰਨ ਵਾਲਿਆਂ ਵਿੱਚੋਂ ਇਕ ਵਿਅਕਤੀ ਭਾਰਤੀ ਮੂਲ ਦਾ ਬੋਧੀ ਸਾਧਕ ਸੀ।ਇਹ ਘਟਨਾ ਬੁੱਧਵਾਰ ਰਾਤ ਕੋਲੰਬੋ ਤੋਂ 125 ਕਿੱਲੋਮੀਟਰ ਦੂਰ ਨਿਕਾਵੇਰਾਟੀਆ ਵਿਚ ਸਥਿਤ ਪ੍ਰਸਿੱਧ ਬੋਧੀ ਮੱਠ ‘ਨਾ ਉਯਾਨਾ ਅਰੰਯ ਸੇਨਾਸਨਯਾ’ ਵਿਚ ਵਾਪਰੀ ਹੈ। ਇਹ ਬੋਧੀ ਸਾਧਕ ਆਪਣੇ ਧਿਆਨ ਕੈਂਪਾਂ ਵਿਚ ਜਾ ਰਹੇ ਸਨ, ਜਿੱਥੇ ਕੁਲ ਦੁਨੀਆ ਤੋਂ ਸਾਧਕ ਧਿਆਨ ਦਾ ਤਰੀਕਾ ਸਿੱਖਣ ਲਈ ਅੱਪੜਦੇ ਹਨ। ਮਰਨ ਵਾਲੇ ਬੋਧੀ ਭਿਖਸ਼ੂਆਂ ਵਿਚ ਇਕ ਭਾਰਤੀ ਤੋਂ ਇਲਾਵਾ, ਇਕ ਰੂਸੀ ਤੇ ਇਕ ਰੋਮਾਨੀਆਈ ਨਾਗਰਿਕ ਸ਼ਾਮਲ ਹੈ। ਛੇ ਜ਼ਖ਼ਮੀਆਂ ਵਿੱਚੋਂ ਚਾਰ ਦੀ ਹਾਲਤ ਬੇਹਜ ਨਾਸਾਜ਼ ਹੈ।
ਸ੍ਰੀਲੰਕਾ ’ਚ ਵਾਪਰਿਆ ਭਿਆਨਕ ਰੇਲ ਹਾਦਸਾ, ਭਾਰਤੀ ਭਿਖਸ਼ੂ ਸਣੇ 7 ਦੀ ਮੌਤ, ਛੇ ਜ਼ਖ਼ਮੀ…











