Home » ਡਾਕਟਰੀ ਦੀ ਉੱਚ ਸਿੱਖਿਆ ਲੈਣ ਵਾਸਤੇ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌ,ਤ…
Home Page News India India News World

ਡਾਕਟਰੀ ਦੀ ਉੱਚ ਸਿੱਖਿਆ ਲੈਣ ਵਾਸਤੇ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌ,ਤ…

Spread the news

ਮਜੀਠਾ ਕਸਬੇ ਦੇ ਜੰਮਪਲ ਨੋਜਵਾਨ ਡਾ: ਚਰਨਜੋਤ ਸਿੰਘ ਪੁੱਤਰ ਡਾ: ਰੁਪਿੰਦਰ ਸਿੰਘ (ਜੋਤ ਹਸਪਤਾਲ ਮਜੀਠਾ ਵਾਲੇ) ਜਿਹੜਾ ਕਿ ਭਾਰਤ ਵਿੱਚ ਐੱਮਬੀਬੀਐੱਸ ਕਰਨ ਉਪਰੰਤ ਡਾਕਟਰੀ ਦੀ ਉੱਚ ਸਿੱਖਿਆ ਲੈਣ ਵਾਸਤੇ ਅਮਰੀਕਾ ਗਿਆ ਸੀ, ਦੀ ਵਿਦੇਸ਼ ਵਿਚ ਹੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਦਾ ਦੁਖਦਾਈ ਸਮਾਚਾਰ ਹੈ।ਮਿਲੀ ਜਾਣਕਾਰੀ ਅਨੁਸਾਰ, ਮਜੀਠਾ ਵਿਖੇ ਜੋਤ ਹਸਪਤਾਲ ਦੇ ਸੰਸਥਾਪਕ ਡਾ: ਰੁਪਿੰਦਰ ਸਿੰਘ ਦਾ ਬੇਟਾ ਡਾ: ਚਰਨਜੋਤ ਸਿੰਘ ਜਿਹੜਾ ਕਿ ਪੇਸ਼ੇ ਵਜੋ ਐੱਮਬੀਬੀਐੱਸ ਡਾਕਟਰ ਸੀ ਇਸੇ ਸਾਲ ਹੀ ਫਰਵਰੀ ਮਹੀਨੇ ਵਿਚ ਉਸ ਦਾ ਐੱਮਬੀਬੀਐੱਸ ਡਾਕਟਰ ਲੜਕੀ ਨਾਲ ਵਿਆਹ ਹੋਇਆ ਸੀ ਅਤੇ ਇਸ ਸਮੇਂ ਦੋਵੇਂ ਜੀਅ ਅਮਰੀਕਾ ਵਿਖੇ ਰਹਿ ਕੇ ਡਾਕਟਰੀ ਦੀ ਅੱਗੇ ਦੀ ਉੱਚ ਸਿੱਖਿਆ ਪ੍ਰਾਪਤ ਕਰ ਰਹੇ ਸਨ। ਜਿੱਥੇ ਡਾ: ਚਰਨਜੋਤ ਸਿੰਘ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ।ਜਾਣਕਾਰੀ ਅਨੁਸਾਰ, ਕੁੱਝ ਦਿਨ ਪਹਿਲਾਂ ਹੀ ਡਾ: ਰੁਪਿੰਦਰ ਸਿੰਘ ਆਪਣੀ ਪਤਨੀ ਸਮੇਤ ਆਪਣੇ ਬੱਚਿਆਂ ਨੂੰ ਮਿਲਣ ਵਾਸਤੇ ਅਮਰੀਕਾ ਗਏ ਹੋਏ ਸਨ। ਇਸ ਦੌਰਾਨ ਮਜੀਠਾ ਵਿਖੇ ਇਹ ਦੁਖਦਾਈ ਖ਼ਬਰ ਸੁਣ ਕੇ ਉਸ ਦੇ ਦਾਦਾ ਜੀ ਹਰਦੀਪ ਸਿੰਘ ਜੇਈ (ਰਿਟਾ:) ਅਤੇ ਪਰਿਵਾਰਕ ਮੈਂਬਰ ਸਦਮੇ ਵਿਚ ਹਨ। ਇਲਾਕੇ ਵਿਚ ਸੋਗ ਦੀ ਲਹਿਰ ਹੈ।