Home » Whangārei ‘ਚ ਹੋਈ ਦੋ ਵਾਹਨਾਂ ਦੀ ਟੱਕਰ ਦੌਰਾਨ 7 ਜਣੇ ਜ਼ਖ਼ਮੀ…
Home Page News New Zealand Local News NewZealand

Whangārei ‘ਚ ਹੋਈ ਦੋ ਵਾਹਨਾਂ ਦੀ ਟੱਕਰ ਦੌਰਾਨ 7 ਜਣੇ ਜ਼ਖ਼ਮੀ…

Spread the news


ਆਕਲੈਂਡ(ਬਲਜਿੰਦਰ ਰੰਧਾਵਾ) Whangārei ਦੇ ਉੱਤਰ ਵਿੱਚ ਵਾਪਰੇ ਇੱਕ ਸੜਕ ਹਾਦਸੇ ਦੌਰਾਨ ਸੱਤ ਲੋਕਾਂ ਦੇ ਜ਼ਖਮੀ ਹੋ ਜਾਣ ਦੀ ਖ਼ਬਰ ਹੈ।ਪੁਲਿਸ ਨੇ ਕਿਹਾ ਕਿ ਕੱਲ੍ਹ ਸ਼ਾਮ 7 ਵਜੇ ਤੋਂ ਠੀਕ ਪਹਿਲਾਂ ਵਾਕਾਪਾਰਾ ਦੇ ਪੁਹੀਪੁਹੀ ਰੋਡ ‘ਤੇ ਦੋ ਵਾਹਨਾਂ ਦੀ ਟੱਕਰ ਲਈ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਸੀ।ਹਾਟੋ ਹੋਨ ਸੇਂਟ ਜੌਨ ਨੇ ਕਿਹਾ ਕਿ ਸੱਤ ਲੋਕਾਂ ਹਾਦਸੇ ਵਿੱਚ ਜ਼ਖਮੀ ਹੋਏ ਹਨ ਜਿਨਾਂ ਵਿੱਚੋ ਪੰਜ ਨੂੰ Whangārei ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੈ। ਪੁਲਿਸ ਨੇ ਕਿਹਾ ਕਿ ਪੁੱਛਗਿੱਛ ਜਾਰੀ ਹੈ।