ਆਕਲੈਂਡ(ਬਲਜਿੰਦਰ ਰੰਧਾਵਾ) ਕਾਪਿਟੀ ਕੋਸਟ ‘ਤੇ ਵਾਈਕਾਨੇ ਵਿੱਚ ਇੱਕ ਕਰਾਸਿੰਗ ‘ਤੇ ਇੱਕ ਟਰੱਕ ਦੇ ਰੇਲਗੱਡੀ ਨਾਲ ਟਕਰਾਅ ਜਾਣ ਦੀ ਖ਼ਬਰ ਹੈ।ਅੱਜ ਸਵੇਰੇ 6.15 ਵਜੇ ਐਲਿਜ਼ਾਬੈਥ ਸਟਰੀਟ ਨੇੜੇ ਐਮਰਜੈਂਸੀ ਸੇਵਾਵਾਂ ਨੂੰ ਮੌਕੇ ‘ਤੇ ਬੁਲਾਇਆ ਗਿਆ।
ਪੁਲਿਸ ਨੇ ਕਿਹਾ ਕਿ ਕੋਈ ਵੀ ਜ਼ਖਮੀ ਨਹੀਂ ਹੋਇਆ ਪਰ ਵਾਈਕਾਨੇ ਸਟੇਸ਼ਨ ਦੇ ਨੇੜੇ ਸੜਕਾਂ ਬੰਦ ਹਨ ਅਤੇ ਕਾਪੀਟੀ ਲਾਈਨ ‘ਤੇ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ।ਪੁਲਿਸ ਬੁਲਾਰੇ ਨੇ ਕਿਹਾ ਕਿ ਰੇਲਗੱਡੀ ਇੱਕ ਮਾਲ ਸੇਵਾ ਸੀ ਜਿਸ ਵਿੱਚ ਕੋਈ ਯਾਤਰੀ ਨਹੀਂ ਸੀ।
ਕਾਪਿਟੀ ਕੋਸਟ ਨਜ਼ਦੀਕ ਮਾਲ ਗੱਡੀ ਨਾਲ ਜਾ ਟਕਰਾਇਆ ਟਰੱਕ…












