Home » ਪੋਤੇ ਨੇ ਨਸ਼ੇ ਦੀ ਹਾਲਤ ‘ਚ 85 ਸਾਲਾ ਦਾਦੀ ਦਾ ਕਤ*ਲ…
Home Page News India India News

ਪੋਤੇ ਨੇ ਨਸ਼ੇ ਦੀ ਹਾਲਤ ‘ਚ 85 ਸਾਲਾ ਦਾਦੀ ਦਾ ਕਤ*ਲ…

Spread the news

ਡੇਰਾਬੱਸੀ ਨਗਰ ਕੌਂਸਲ ਅਧੀਨ ਪੈਂਦੇ ਪਿੰਡ ਗੁਲਾਬਗੜ੍ਹ ਦੀ ਗਲੀ ਨੰਬਰ 11 ਵਿੱਚ ਇੱਕ ਪੋਤੇ ਵੱਲੋਂ ਦਾਦੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦਾਦੀ ਦੀ ਪਛਾਣ ਗੁਰਬਚਨ ਕੌਰ (85) ਅਤੇ ਪੋਤੇ ਦੀ ਪਛਾਣ ਅਸੀਸ ਸੈਣੀ (26) ਵਾਸੀ ਗਲੀ ਨੰਬਰ 11 ਗੁਲਾਬਗੜ ਦੇ ਰੂਪ ਵਿੱਚ ਹੋਈ ਹੈ।‌ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਸ਼ੀਸ਼ ਸੈਣੀ ਨੇ ਆਪਣੀ ਦਾਦੀ ਗੁਰਬਚਨ ਕੌਰ ਦਾ ਕਤਲ ਨਸ਼ੇ ਦੀ ਹਾਲਤ ਵਿੱਚ ਤੇਜ਼ਧਾਰ ਹਥਿਆਰ ਨਾਲ ਕੀਤਾ ਅਤੇ ਉਸ ਦੀ ਲਾਸ਼ ਨੂੰ ਕੱਪੜੇ ਵਿੱਚ ਬੰਨ ਕੇ ਉਸ ਦੇ ਉਪਰ ਗੈਸ ਸਿਲੰਡਰ ਰੱਖ ਦਿੱਤਾ ਸੀ। ਪੁਲਿਸ ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚ ਗਈ। ਪੁਲਿਸ ਟੀਮ ਦੀ ਅਗਵਾਈ ਡੀਐੱਸਪੀ ਬਿਕਰਮਜੀਤ ਸਿੰਘ ਬਰਾੜ ਕਰ ਰਹੇ ਸੀ।‌ਇਸ ਮੌਕੇ ਥਾਣਾ ਮੁਖੀ ਡੇਰਾਬੱਸੀ ਸੁਮਿਤ ਮੋਰ ਵੀ ਮੌਜੂਦ ਸਨ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ।