ਆਕਲੈਂਡ(ਬਲਜਿੰਦਰ ਰੰਧਾਵਾ) ਵਾਈਕਾਟੋ ‘ਚ ਅੱਜ ਤੜਕੇ ਸਵੇਰੇ ਵਾਪਰੇ ਇੱਕ ਗੰਭੀਰ ਹਾਦਸੇ ਤੋਂ ਬਾਅਦ ਤਿੰਨ ਲੋਕਾਂ ਦੇ ਜ਼ਖਮੀ ਹੋ ਜਾਣ ਦੀ ਖ਼ਬਰ ਹੈ॥ਹਾਦਸੇ ਕਾਰਨ ਹਾਈਵੇਅ ਨੂੰ ਵੀ ਬੰਦ ਕੀਤਾ ਗਿਆ ਦੱਸਿਆ ਜਾ ਰਿਹਾ ਹੈ।ਸ਼ੁੱਕਰਵਾਰ ਸਵੇਰੇ 5.20 ਵਜੇ ਪੁਟਾਰੂਰੂ ਨੇੜੇ ਸਟੇਟ ਹਾਈਵੇਅ 28 ਦੇ ਵਾਈਟਸ ਰੋਡ ‘ਤੇ ਦੋ ਵਾਹਨਾਂ ਦੀ ਹੋਈ ਟੱਕਰ ਤੋ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ।ਦੋ ਲੋਕਾਂ ਦੀ ਹਾਲਤ ਗੰਭੀਰ ਹੈ ਅਤੇ ਇੱਕ ਦੀ ਹਾਲਤ ਦਰਮਿਆਨੀ ਹੈ।ਸੜਕ ਦੋਵਾਂ ਸਿਰਿਆਂ ਤੋਂ ਬੰਦ ਹੈ ਅਤੇ ਵਾਹਨ ਚਾਲਕਾਂ ਨੂੰ ਸਟੇਟ ਹਾਈਵੇਅ 1 ਅਤੇ ਸਟੇਟ ਹਾਈਵੇਅ 5 ਚੌਰਾਹਿਆਂ ਰਾਹੀਂ ਮੋੜਿਆ ਜਾ ਰਿਹਾ ਹੈ।
ਵਾਈਕਾਟੋ ‘ਚ ਤੜਕੇ ਸਵੇਰੇ ਵਾਪਰਿਆ ਵੱਡਾ ਹਾਦਸਾ,ਤਿੰਨ ਜਣੇ ਹੋਏ ਜ਼ਖਮੀ….












