Home » ਨਿਊਯਾਰਕ ਚ’ ਇਕ ਸੜਕ ਦੇ ਇਕ ਹਿੱਸੇ ਦਾ ਨਾਮ ਰੱਖਿਆ ਗਿਆ ਗੁਰੂ ਤੇਗ਼ ਬਹਾਦਰ ਜੀ ਮਾਰਗ….
Home Page News India World World News

ਨਿਊਯਾਰਕ ਚ’ ਇਕ ਸੜਕ ਦੇ ਇਕ ਹਿੱਸੇ ਦਾ ਨਾਮ ਰੱਖਿਆ ਗਿਆ ਗੁਰੂ ਤੇਗ਼ ਬਹਾਦਰ ਜੀ ਮਾਰਗ….

Spread the news

 ਬੀਤੇਂ ਦਿਨ ਨੌਵੇਂ ਸਿੱਖ ਗੁਰੂ ਦੀ ਵਿਰਾਸਤ ਦੇ ਸਨਮਾਨ ਵਿੱਚ ਨਿਊਯਾਰਕ ਵਿੱਚ ਇੱਕ ਸੜਕ ਦੇ ਇੱਕ ਹਿੱਸੇ ਦਾ ਨਾਮ ਗੁਰੂ ਤੇਗ ਬਹਾਦਰ ਜੀ ਮਾਰਗ ਰੱਖਿਆ ਗਿਆ ਹੈ।ਭਾਰਤ ਦੇ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਇੱਕ ਪੋਸਟ ਵਿੱਚ ਇਸਨੂੰ “ਸਿੱਖ ਸੰਗਤ ਲਈ ਮਾਣ ਵਾਲਾ ਪਲ”ਅਤੇ  ਗੁਰੂ “ਧਾਰਮਿਕ ਆਜ਼ਾਦੀ ਦਾ ਪ੍ਰਤੀਕ ਅਤੇ ਮਨੁੱਖੀ ਅਧਿਕਾਰਾਂ ਦੇ ਰੱਖਿਅਕ” ਹਨ,ਦੇ ਬਾਰੇ ਕਿਹਾ, ਉਹਨਾਂ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ ਵਜੋਂ ਬਹੁ-ਸੱਭਿਆਚਾਰਕ ਸ਼ਹਿਰ ਵਿੱਚ ਆਪਣੇ ਠਹਿਰਾਅ ਨੂੰ ਯਾਦ ਕਰਦੇ ਹੋਏ, ਉਨ੍ਹਾਂ ਨੇ ਅੇਕਸ ‘ਤੇ ਲਿਖਿਆ, ਕਿ  “ਇਹ ਢੁਕਵਾਂ ਸਨਮਾਨ ਰਿਚਮੰਡ ਹਿੱਲ ਨਿਊਯਾਰਕ ਜੋ ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲਾ ਇਲਾਕਾ ਹੈ। ਜੋ ਸਿੱਖ ਭਾਈਚਾਰੇ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ ਅਤੇ ਨਿਊਯਾਰਕ ਸ਼ਹਿਰ ਦੇ ਸੱਭਿਆਚਾਰਕ ਤਾਣੇ-ਬਾਣੇ ਵਿੱਚ ਸਿੱਖ ਵਿਰਾਸਤ ਦੇ ਯੋਗਦਾਨ ਨੂੰ ਇਹ ਇਲਾਕਾ ਭਾਰੀ ਮਾਨਤਾ ਵੀ ਦਿੰਦਾ ਹੈ। ਇਸ ਨਾਮਕਰਨ ਲਈ ਸਿਟੀ ਕੌਂਸਲ ਚ’ ਮਤਾ ਪੇਸ਼ ਕਰਨ ਵਾਲੀ ਸਿਟੀ ਕੌਂਸਲਵੂਮੈਨ ਲਿਨ ਸ਼ੁਲਮੈਨ ਨੇ ਕਿਹਾ ਕਿ ਇਹ “9ਵੇਂ ਸਿੱਖ ਗੁਰੂ ਦੀ ਕੁਰਬਾਨੀ, ਦਇਆ ਅਤੇ ਨਿਆਂ ਲਈ ਅਟੱਲ ਸਟੈਂਡ ਦੀ ਵਿਰਾਸਤ” ਨੂੰ ਮਾਨਤਾ ਦਿੱਤੀ ਗਈ  ਹੈ। ਅਤੇ “ਇਤਿਹਾਸਕ ਤੌਰ ‘ਤੇ ਪਹਿਲੀ ਵਾਰ, ਇੱਕ ਨਿੳਯਾਰਕ ਸਿਟੀ ਦੀ ਸਟਰੀਟ ਦਾ ਨਾਮ ਸਿੱਖ ਗੁਰੂ ਤੇਗ ਬਹਾਦਰ ਜੀ ਮਾਰਗ ਦੇ ਨਾਮ ‘ਤੇ ਰੱਖਿਆ ਗਿਆ ਹੈ। ਰਿਚਮੰਡ ਹਿੱਲ ਵਿੱਚ 114ਵੀਂ ਸਟਰੀਟ ਅਤੇ 101ਵੀਂ ਐਵੇਨਿਊ, ਜੋ ਕਿ ਗੁਰਦੁਆਰਾ ਮੱਖਣ ਸ਼ਾਹ ਲੁਬਾਣਾ ਗੁਰੂ ਘਰ ਹੈ, ਨੂੰ ਹੁਣ ਗੁਰੂ ਤੇਗ ਬਹਾਦਰ ਜੀ ਮਾਰਗ ਵੇਅ ਦੇ ਵਜੋਂ ਜਾਣਿਆ ਜਾਵੇਗਾ, ਤਾਂ ਜੋ 9ਵੇਂ ਸਿੱਖ ਗੁਰੂ ਦੀ ਕੁਰਬਾਨੀ, ਦਇਆ ਅਤੇ ਨਿਆਂ ਲਈ ਅਟੱਲ ਸਟੈਂਡ ਦੀ ਵਿਰਾਸਤ ਦਾ ਸਨਮਾਨ ਕੀਤਾ ਜਾ ਸਕੇ,” ਸ਼ੁਲਮੈਨ ਨੇ ਵੀ ਐਕਸ ‘ਤੇ ਪੋਸਟ ਕੀਤਾ। ਨਾਮ ਬਦਲਣ ਦੀ ਇਹ ਰਸਮ ਦੀਵਾਲੀ ਦੀ ਪੂਰਵ ਸੰਧਿਆ ‘ਤੇ ਹਫਤੇ ਦੇ ਅੰਤ ਵਿੱਚ ਹੋਈ। “ਗੁਰੂ ਦੀ ਮਨੁੱਖਤਾ ਦੀ ਸੇਵਾ ਦੀ ਮਿਸਾਲ ਦੀ ਪਾਲਣਾ ਕਰਦੇ ਹੋਏ, ਨਿਊਯਾਰਕ ਦੇ ਸਿੱਖ ਸੇਵਾ ਰਾਹੀਂ ਭਾਈਚਾਰੇ ਵਿੱਚ ਆਪਣੇ ਆਪ ਨੂੰ ਲੀਨ ਕਰਦੇ ਹਨ ਅਤੇ ਇਹ ਇਸਦੀ ਮਾਨਤਾ ਹੈ। ਦੱਸਣਯੋਗ ਹੈ ਕਿ ਇਹ ਸੜਕ ਦਾ ਹਿੱਸਾ ਸ਼ਹਿਰ ਦੇ ਕਵੀਨਜ਼ ਬੋਰੋ ਦੇ ਰਿਚਮੰਡ ਹਿੱਲ ਭਾਗ ਵਿੱਚ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਗੁਰੂ ਘਰ ਹੈ। ਇਸ ਤੋ ਪਹਿਲੇ ਸਿੱਖ ਕਲਚਰਲ ਸੋਸਾਇਟੀ ਦੁਆਰਾ ਚਲਾਇਆ ਜਾ ਰਿਹਾ ਪਹਿਲਾ ਗੁਰੂ ਘਰ ਅਮਰੀਕਾ ਦੇ ਪੂਰਬੀ ਤੱਟ ‘ਤੇ ਸਭ ਤੋਂ ਪੁਰਾਣੇ ਗੁਰਦੁਆਰਿਆਂ ਵਿੱਚੋਂ ਇੱਕ ਹੈ ਅਤੇ ਇਸਦੀ ਸ਼ੁਰੂਆਤ 1972 ਵਿੱਚ ਇੱਕ ਇਮਾਰਤ ਵਿੱਚ ਹੋਈ ਸੀ ਜੋ ਪਹਿਲਾਂ ਇੱਕ ਈਸਾਈ ਚਰਚ ਸੀ। ਸੰਨ 2002 ਵਿੱਚ ਅੱਗ ਲੱਗਣ ਤੋਂ ਬਾਅਦ ਇਸਨੂੰ ਤਬਾਹ ਕਰ ਦਿੱਤਾ ਗਿਆ ਸੀ, ਇਸਨੂੰ ਸ਼ਾਨ ਦੇ ਨਾਲ ਦੁਬਾਰਾ ਬਣਾਇਆ ਗਿਆ ਸੀ, ਜਿਸ ਨਾਲ ਇਹ ਪੂਰਬੀ ਅਮਰੀਕਾ ਦਾ ਸਭ ਤੋਂ ਵੱਡਾ ਗੁਰਦੁਆਰਾ ਬਣ ਗਿਆ।