ਕੈਨੇਡਾ ‘ਚ ਐਬਸਫੋਰਡ ਦੇ ਟਾਊਨਲਾਈਨ ਇਲਾਕੇ ‘ਚ ਬਲਿਊ ਰਿੱਜ ਡਰਾਈਵ ‘ਤੇ ਪੰਜਾਬੀ ਕਾਰੋਬਾਰੀ ਦਰਸ਼ਨ ਸਿੰਘ ਸਾਹਸੀ ਨੂੰ ਘਰ ਦੇ ਬਾਹਰ ਹੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਗਿਆ।।ਦੋਰਾਹੇ ਇਲਾਕੇ ਦੇ ਪਿੰਡ ਰਾਜਗੜ੍ਹ ਤੋਂ ਲੰਮਾਂ ਸਮਾਂ ਪਹਿਲਾਂ ਪਰਵਾਸ ਕਰਕੇ ਕੈਨੇਡਾ ਪੁੱਜੇ ਸਾਹਸੀ ਦਾ ਮੈਪਲ ਰਿੱਜ ਬੀਸੀ ਵਿਖੇ ਕੱਪੜਾ ਰੀ-ਸਾਈਕਲਿੰਗ ਦਾ ਵੱਡਾ ਕਾਰੋਬਾਰ ਸੀ, ਜਿੱਥੇ ਭਾਈਚਾਰੇ ਦੇ ਲੋਕ ਵੱਡੀ ਗਿਣਤੀ ‘ਚ ਕੰਮ ਕਰਦੇ ਹਨ।
ਪੰਜਾਬ ਅਤੇ ਗੁਜਰਾਤ ਵਿੱਚ ਵੀ ਉਨ੍ਹਾਂ ਦੇ ਕਾਰੋਬਾਰ ਦੱਸੇ ਜਾ ਰਹੇ ਹਨ।ਸਮਾਜ ਦੇ ਹਰ ਤਰਾਂ ਦੇ ਕਾਰਜ ਵਿੱਚ ਉਨ੍ਹਾਂ ਵਲੋਂ ਦਾਨੀ ਵਜੋਂ ਮੋਹਰੀ ਭੂਮਿਕਾ ਨਿਭਾਈ ਜਾਂਦੀ ਸੀ।
ਇਹ ਮਾਮਲਾ ਫਿਰੌਤੀਆਂ ਨਾਲ ਸਬੰਧਤ ਹੈ ਜਾਂ ਕੁਝ ਹੋਰ, ਉਸ ਬਾਰੇ ਪੁਲਿਸ ਜਾਂਚ ਕਰ ਰਹੀ ਹੈ।
ਕੈਨੇਡਾ ‘ਚ ਭਾਰਤੀ ਕਾਰੋਬਾਰੀ ਦਾ ਦਿਨ ਦਿਹਾੜੇ ਗੋ-ਲੀਆਂ ਮਾਰ ਕੀਤਾ ਕ’ਤ’ਲ…












