ਆਕਲੈਂਡ(ਬਲਜਿੰਦਰ ਰੰਧਾਵਾ) ਨਿਊਜ਼ੀਲੈਂਡ ਭਰ ਵਿੱਚ ਪੁਲਿਸ ਵੱਲੋਂ ਚਲਾਈ ਗਈ ਵੱਡੀ ਕਾਰਵਾਈ ਦੌਰਾਨ ਪੁਲਿਸ ਵੱਲੋਂ 43 ਲੋਕਾਂ ਦੀ ਗ੍ਰਿਫ਼ਤਾਰੀ ਅਤੇ 96 ਗੈਰਕਾਨੂੰਨੀ ਹਥਿਆਰ ਬਰਾਮਦ ਕੀਤੇ ਗਏ ਹਨ।ਇਹ ਛਾਪੇਮਾਰੀ 13 ਅਕਤੂਬਰ ਤੋਂ 19 ਅਕਤੂਬਰ ਤੱਕ ਨਿਊਜ਼ੀਲੈਂਡ ਅਤੇ ਆਸਟ੍ਰੇਲੀਆਈ ਪੁਲਿਸ ਦੀ ਸਾਂਝੀ ਕਾਰਵਾਈ ਤਹਿਤ ਕੀਤੀ ਗਈ।ਇਸ ਦੌਰਾਨ 83 ਤਲਾਸ਼ੀਆਂ ਅਤੇ 34 ਕੰਪਲਾਇੰਸ ਚੈੱਕ ਕੀਤੇ ਗਏ, ਜਿਨ੍ਹਾਂ ਵਿਚੋਂ 43 ਗ੍ਰਿਫ਼ਤਾਰੀਆਂ ਅਤੇ 110 ਮਾਮਲੇ ਦਰਜ ਕੀਤੇ ਗਏ।
ਪੁਲਿਸ ਨੇ ਸ਼ਾਟਗਨ, ਰਾਈਫਲਾਂ, ਪਿਸਤੌਲਾਂ ਸਮੇਤ ਕੁੱਲ 96 ਹਥਿਆਰ ਅਤੇ 15 ਹਥਿਆਰਾਂ ਦੇ ਪੁਰਜ਼ੇ ਜ਼ਬਤ ਕੀਤੇ। ਡਿਟੈਕਟਿਵ ਇੰਸਪੈਕਟਰ ਐਂਡਰੂ ਅਲੇਗਜ਼ੈਂਡਰ ਨੇ ਕਿਹਾ ਕਿ ਇਹ ਕਾਰਵਾਈ ਗੈਰਕਾਨੂੰਨੀ ਹਥਿਆਰਾਂ ਦੇ ਮਾਲਕਾਂ ਵਿਰੁੱਧ ਵੱਡੀ ਸਫਲਤਾ ਸਾਬਤ ਹੋਈ ਹੈ।
ਨਿਊਜ਼ੀਲੈਂਡ ਪੁਲਿਸ ਨੇ ਵੱਡੀ ਕਾਰਵਾਈ ਕਰਦੇ 43 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ ਅਤੇ ਵੱਡੀ ਮਾਤਰਾ ‘ਚ ਹਥਿਆਰ ਕੀਤੇ ਬਰਾਮਦ….












