Home » ਆਰਡਮੋਰ ‘ਚ ਵਾਪਰੇ ਕਾਰ ਹਾਦਸੇ ਵਿੱਚ ਇੱਕ ਵਿਅਕਤੀ ਦੀ ਹੋਈ ਮੌ,ਤ…
Home Page News New Zealand Local News NewZealand

ਆਰਡਮੋਰ ‘ਚ ਵਾਪਰੇ ਕਾਰ ਹਾਦਸੇ ਵਿੱਚ ਇੱਕ ਵਿਅਕਤੀ ਦੀ ਹੋਈ ਮੌ,ਤ…

Spread the news


ਆਕਲੈਂਡ(ਬਲਜਿੰਦਰ ਰੰਧਾਵਾ)ਆਕਲੈਂਡ ਦੇ ਆਰਡਮੋਰ ‘ਚ ਅੱਜ ਤੜਕੇ ਸਵੇਰੇ ਵਾਪਰੇ ਇੱਕ ਗੰਭੀਰ ਕਾਰ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਪੁਲਿਸ ਵੱਲੋਂ ਪੁਸ਼ਟੀ ਕੀਤੀ ਗਈ ਹੈ।ਐਮਰਜੈਂਸੀ ਸੇਵਾਵਾਂ ਨੂੰ ਅੱਜ ਸਵੇਰੇ 5.50 ਵਜੇ ਆਰਡਮੋਰ ਵਿੱਚ ਇੱਕ ਵਾਹਨ ਦੇ ਹਾਦਸੇ ਬਾਰੇ ਸੂਚਿਤ ਕੀਤਾ ਗਿਆ ਸੀ।ਇਹ ਆਰਡਮੋਰ ਹਵਾਈ ਅੱਡੇ ਦੇ ਨਾਲ ਏਅਰਫੀਲਡ ਰੋਡ ਅਤੇ ਮੁਲਿਨਸ ਰੋਡ ਦੇ ਚੌਰਾਹੇ ‘ਤੇ ਵਾਪਰਿਆ।ਪੁਲਿਸ ਨੇ ਕਿਹਾ ਕਿ ਹਾਦਸੇ ਦੇ ਹਾਲਾਤਾਂ ਦਾ ਪਤਾ ਲਗਾਉਣ ਲਈ ਘਟਨਾ ਸਥਾਨ ਦੀ ਜਾਂਚ ਕੀਤੀ ਜਾ ਰਹੀ ਹੈ।