ਆਕਲੈਂਡ(ਬਲਜਿੰਦਰ ਰੰਧਾਵਾ) ਕ੍ਰਾਈਸਟਚਰਚ ਪੁਲਿਸ ਨੇ ਰਾਤੋ ਰਾਤ ਸ਼ਹਿਰ ਵਿੱਚ ਹੋਈਆਂ ਭਿਆਨਕ ਡਕੈਤੀਆਂ ਦੀ ਲੜੀ ਦੇ ਮਾਮਲੇ ‘ਚ ਜਾਂਚ ਕਰ ਰਹੀ ਹੈ।ਪੁਲਿਸ ਨੂੰ ਫੈਂਡਲਟਨ ਵਿੱਚ ਜੈਫਰੀਜ਼ ਰੋਡ ਸਟੋਰ ਵਿੱਚ ਕੱਲ੍ਹ ਸ਼ਾਮ 6.30 ਵਜੇ ਦੇ ਕਰੀਬ ਹੋਈ ਡਕੈਤੀ ਦੀ ਕੋਸ਼ਿਸ਼ ਦੇ ਮਾਮਲੇ ਸਬੰਧੀ ਸੂਚਿਤ ਕੀਤਾ ਗਿਆ ਸੀ।ਇੱਕ ਪੁਲਿਸ ਬੁਲਾਰੇ ਨੇ ਦੱਸਿਆ ਕਿ ਚਾਰ ਨੌਜਵਾਨ ਅਪਰਾਧੀ ਸਟੋਰ ਵਿੱਚ ਦਾਖਲ ਹੋਏ ਜਿਨਾਂ ਵਿੱਚ ਕੁੱਝ ਹਥਿਆਰਾਂ ਨਾਲ ਲੈਸ ਸਨ, ਅਤੇ ਸਟੋਰ ‘ਤੇ ਲੱਗੇ ਫੋਗ ਕੈਨਨ ਚਾਲੂ ਹੋਣ ਕਾਰਨ ਬਿਨਾਂ ਕੁੱਝ ਚੋਰੀ ਕੀਤੇ ਮੌਕੇ ਤੋ ਭੱਜ ਗਏ।ਲਗਭਗ ਅੱਧੇ ਘੰਟੇ ਬਾਅਦ, ਮੰਨਿਆ ਜਾਂਦਾ ਹੈ ਕਿ ਉਸੇ ਸਮੂਹ ਨੇ ਮੇਨ ਨੌਰਥ ਰੋਡ ਦੇ ਨੇੜੇ ਪ੍ਰੈਸਟਨ ਰੋਡ ‘ਤੇ ਇੱਕ ਸ਼ਰਾਬ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਸੀ।
ਤਿੰਨ ਅਪਰਾਧੀ ਔਜ਼ਾਰ ਲੈ ਕੇ ਸਟੋਰ ਵਿੱਚ ਦਾਖਲ ਹੋਏ ਅਤੇ ਚੋਰੀ ਹੋਏ ਵਾਹਨ ਵਿੱਚ ਭੱਜਣ ਤੋਂ ਪਹਿਲਾਂ ਕਈ ਚੀਜ਼ਾਂ ਚੋਰੀ ਕਰ ਲੈ ਗਏ।ਬੁਲਾਰੇ ਨੇ ਕਿਹਾ ਕਿ ਪੁਲਿਸ ਸਮੂਹ ਨੂੰ ਲੱਭਣ ਲਈ ਕਈ ਜਾਂਚ ਲਾਈਨਾਂ ਦੀ ਪਾਲਣਾ ਕਰ ਰਹੀ ਹੈ।ਇਸ ਵਾਰਦਾਤ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਆਦਿ ਦੀ ਖ਼ਬਰ ਨਹੀਂ ਹੈ।ਪੁਲਿਸ ਵੱਲੋਂ ਲਗਾਤਾਰ ਜਾਂਚ ਜਾਰੀ ਹੈ।
ਕ੍ਰਾਈਸਟਚਰਚ ‘ਚ ਬੀਤੀ ਰਾਤ ਹੋਈਆਂ ਚੋਰੀ ਦੀਆਂ ਵਾਰਦਾਤਾਂ ਸਬੰਧੀ ਜਾਂਚ ਜਾਰੀ…












