ਆਕਲੈਂਡ(ਬਲਜਿੰਦਰ ਰੰਧਾਵਾ) ਕੈਂਟਰਬਰੀ ਵਿੱਚ ਇੱਕ ਦੁੱਧ ਟੈਂਕਰ ਅਤੇ ਯੂਟ ਵਿਚਕਾਰ ਭਿਆਨਕ ਟੱਕਰ ਵਿੱਚ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਹੈ, ਜਿਸ ਤੋ ਬਾਅਦ ਇੱਕ ਸਟੇਟ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਹੈ।ਅੱਜ ਸਵੇਰੇ 8 ਵਜੇ ਦੇ ਕਰੀਬ ਕਿਰਵੀ ਅਤੇ ਡਾਰਫੀਲਡ ਵਿਚਕਾਰ ਸਟੇਟ ਹਾਈਵੇਅ 73 ‘ਤੇ ਇੱਕ ਯੂਟ ਅਤੇ ਇੱਕ ਟਰੱਕ ਵਿਚਕਾਰ ਹੋਏ ਹਾਦਸੇ ਲਈ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ।ਫਾਇਰ ਐਂਡ ਐਮਰਜੈਂਸੀ ਨੇ ਕਿਹਾ ਕਿ ਇਸ ਨੇ ਯੂਟੀ ਵਿੱਚ ਫਸੇ ਵਿਅਕਤੀ ਨੂੰ ਕੱਢਣ ਅਤੇ ਦੁੱਧ ਟੈਂਕਰ ਦੇ ਕੈਬ ਵਿੱਚ ਲੱਗੀ ਅੱਗ ਬੁਝਾਉਣ ਵਿੱਚ ਮਦਦ ਕੀਤੀ।ਸੇਂਟ ਜੌਨ ਨੇ ਕਿਹਾ ਕਿ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਕ੍ਰਾਈਸਟਚਰਚ ਹਸਪਤਾਲ ਲਿਜਾਇਆ ਗਿਆ ਹੈ।
ਇੱਕ ਸੇਂਟ ਜੌਨ ਫਸਟ ਰਿਸਪਾਂਸ ਵਾਹਨ, ਦੋ ਰੈਪਿਡ ਰਿਸਪਾਂਸ ਯੂਨਿਟ, ਇੱਕ ਐਂਬੂਲੈਂਸ ਅਤੇ ਇੱਕ ਹੈਲੀਕਾਪਟਰ ਨੂੰ ਘਟਨਾ ਸਥਾਨ ‘ਤੇ ਭੇਜਿਆ ਗਿਆ ਹੈ।ਪੁਲਿਸ ਨੇ ਕਿਹਾ ਕਿ ਗੰਭੀਰ ਕਰੈਸ਼ ਯੂਨਿਟ ਦੀ ਟੀਮ ਹਾਦਸੇ ਦੇ ਜਾਂਚ ਕਰ ਰਹੀ ਹੈ।
ਟ੍ਰਾਂਸਪੋਰਟ ਏਜੰਸੀ ਨੇ ਕਿਹਾ ਕਿ ਸਟੇਟ ਹਾਈਵੇਅ 73 ਕਿਰਵੀ ਅਤੇ ਕ੍ਰੀਕੇ ਰੋਡ ਦੇ ਵਿਚਕਾਰ ਬੰਦ ਹੈ।
ਕੈਂਟਰਬਰੀ ‘ਚ ਟੈਂਕਰ ਅਤੇ ਇੱਕ ਹੋਰ ਵਾਹਨ ਵਿਚਕਾਰ ਵਾਪਰਿਆ ਭਿਆਨਕ,ਇੱਕ ਵਿਅਕਤੀ ਦੀ ਹਾਲਤ ਗੰਭੀਰ….












