Home » ਮਾਊਂਟ ਈਡਨ ‘ਚ ਵਾਪਰਿਆ ਸਿੰਗਲ ਵਾਹਨ ਹਾਦਸਾ,ਇੱਕ ਵਿਅਕਤੀ ਹੋਇਆ ਗੰਭੀਰ ਜ਼ਖ਼ਮੀ….
Home Page News New Zealand Local News NewZealand

ਮਾਊਂਟ ਈਡਨ ‘ਚ ਵਾਪਰਿਆ ਸਿੰਗਲ ਵਾਹਨ ਹਾਦਸਾ,ਇੱਕ ਵਿਅਕਤੀ ਹੋਇਆ ਗੰਭੀਰ ਜ਼ਖ਼ਮੀ….

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਆਕਲੈਂਡ ਦੇ ਮਾਊਂਟ ਈਡਨ ਵਿੱਚ ਵਾਪਰੇ ਇੱਕ ਗੰਭੀਰ ਹਾਦਸੇ ਵਿੱਚ ਇੱਕ ਵਿਅਕਤੀ ਦੀ ਹਾਲਤ ਗੰਭੀਰ ਬਣੀ ਹੋਈ ਦੱਸੀ ਜਾ ਰਹੀ ਹੈ।ਪੁਲਿਸ ਨੇ ਕਿਹਾ ਕਿ ਡੋਮੀਨੀਅਨ ਰੋਡ ‘ਤੇ ਸਵੇਰੇ 10.18 ਵਜੇ ਇੱਕ ਵਾਹਨ ਨਾਲ ਹੋਏ ਹਾਦਸੇ ਲਈ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਸੀ। ਸੇਂਟ ਜੌਨ ਨੇ ਕਿਹਾ ਕਿ ਉਨ੍ਹਾਂ ਨੇ ਦੋ ਐਂਬੂਲੈਂਸਾਂ ਅਤੇ ਇੱਕ ਰੈਪਿਡ ਰਿਸਪਾਂਸ ਵਾਹਨ ਘਟਨਾ ਸਥਾਨ ‘ਤੇ ਭੇਜੇ ਗਏ।
ਸੇਂਟ ਜੌਨ ਦੇ ਬੁਲਾਰੇ ਨੇ ਕਿਹਾ ਇੱਕ ਵਿਅਕਤੀ ਨੂੰ ਗੰਭੀਰ ਜ਼ਖਮੀ ਹਾਲਤ ‘ਚ ਆਕਲੈਂਡ ਸਿਟੀ ਹਸਪਤਾਲ ਲਿਜਾਇਆ ਗਿਆ ਹੈ।ਮਿਲਟਨ ਰੋਡ ਅਤੇ ਐਲਿਜ਼ਾਬੈਥ ਸਟ੍ਰੀਟ ਦੇ ਵਿਚਕਾਰ ਡੋਮੀਨੀਅਨ ਰੋਡ ਬੰਦ ਹੈ,ਪੁਲਿਸ ਨੇ ਕਿਹਾ ਕਿ ਗੰਭੀਰ ਕਰੈਸ਼ ਯੂਨਿਟ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।