ਆਕਲੈਂਡ(ਬਲਜਿੰਦਰ ਰੰਧਾਵਾ)ਬੀਤੇ ਕੱਲ੍ਹ Timaru ਦੇ ਉੱਤਰ ਵਿੱਚ ਸਟੇਟ ਹਾਈਵੇਅ 1 ‘ਤੇ ਇੱਕ ਕਾਰ ਅਤੇ ਟਰੱਕ ਵਿਚਕਾਰ ਹੋਏ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ।ਐਮਰਜੈਂਸੀ ਸੇਵਾਵਾਂ ਨੂੰ ਸ਼ਾਮ 5 ਵਜੇ ਤੋਂ ਥੋੜ੍ਹੀ ਦੇਰ ਬਾਅਦ ਬ੍ਰੋਸਨਨ ਰੋਡ ਦੇ ਚੌਰਾਹੇ ਨੇੜੇ ਹੋਏ ਹਾਦਸੇ ਲਈ ਬੁਲਾਇਆ ਗਿਆ।ਦੁੱਖ ਦੀ ਗੱਲ ਹੈ ਕਿ, ਦੋ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ।
ਗੰਭੀਰ ਕਰੈਸ਼ ਯੂਨਿਟ ਮੌਜੂਦ ਸੀ ਅਤੇ ਹਾਦਸੇ ਦੇ ਹਾਲਾਤਾਂ ਦੀ ਪੁੱਛਗਿੱਛ ਜਾਰੀ ਹੈ। ਨਿਊਜ਼ੀਲੈਂਡ ਟ੍ਰਾਂਸਪੋਰਟ ਏਜੰਸੀ ਵਾਕਾ ਕੋਟਾਹੀ ਦੇ ਅਨੁਸਾਰ, ਸੜਕ ਨੂੰ ਹਾਦਸੇ ਤੋ ਬਾਅਦ ਰਾਤ ਬੰਦ ਕਰ ਦਿੱਤਾ ਗਈ ਸੀ, ਅਤੇ ਅੱਜ ਸਵੇਰੇ ਦੁਬਾਰਾ ਖੋਲ੍ਹ ਦਿੱਤੀ ਗਈ ਸੀ।
Timaru ‘ਚ ਸਟੇਟ ਹਾਈਵੇਅ 1 ‘ਤੇ ਵਾਪਰੇ ਦਰਦਨਾਕ ਹਾਦਸੇ ਵਿੱਚ ਦੋ ਲੋਕਾਂ ਦੀ ਗਈ ਜਾਨ,ਇੱਕ ਹੋਰ ਗੰਭੀਰ ਜ਼ਖ਼ਮੀ…












