Home » ਟੌਰੰਗਾ ‘ਚ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ ਕਾਰ,ਇੱਕ ਵਿਅਕਤੀ ਹੋਇਆ ਜ਼ਖਮੀ,ਕਈ ਘਰਾਂ ਦੀ ਬਿਜਲੀ ਹੋਈ ਬੰਦ…..
Home Page News New Zealand Local News NewZealand

ਟੌਰੰਗਾ ‘ਚ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ ਕਾਰ,ਇੱਕ ਵਿਅਕਤੀ ਹੋਇਆ ਜ਼ਖਮੀ,ਕਈ ਘਰਾਂ ਦੀ ਬਿਜਲੀ ਹੋਈ ਬੰਦ…..

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਟੌਰੰਗਾ ਦੇ ਵੈਲਕਮ ਬੇਅ ਵਿੱਚ ਇੱਕ ਵਾਹਨ ਦੇ ਬਿਜਲੀ ਵਾਲੇ ਖੰਭੇ ਨਾਲ ਟਕਰਾਅ ਜਾਣ ਦੀ ਖ਼ਬਰ ਹੈ।ਹਾਦਸੇ ਤੋਂ ਬਾਅਦ ਬਿਜਲੀ ਦੀਆਂ ਤਾਰਾਂ ਸੜਕ ਤੇ ਡਿੱਗ ਗਈਆਂ ਹਨ ਅਤੇ ਇਲਾਕੇ ਦੇ ਘਰਾਂ ਦੀ ਬਿਜਲੀ ਬੰਦ ਹੋ ਗਈ ਹੈ।
ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਸਵੇਰੇ 10.35 ਵਜੇ ਇੱਕ ਵਾਹਨ ਨਾਲ ਹਾਦਸਾ ਹੋਇਆ।ਇੱਕ ਵਿਅਕਤੀ ਨੂੰ ਦਰਮਿਆਨੀ ਸੱਟਾਂ ਲੱਗੀਆਂ ਹਨ,ਪਾਵਰਕੋ ਵੈੱਬਸਾਈਟ ਦੇ ਅਨੁਸਾਰ, 62 ਜਾਇਦਾਦਾਂ ਪ੍ਰਭਾਵਿਤ ਹੋਈਆਂ ਹਨ।