Home » ਹੁਣ ਸੇਵਾ ਤੀਰਥ ਦੇ ਨਾਂ ਨਾਲ ਜਾਣਿਆ ਜਾਵੇਗਾ ਪ੍ਰਧਾਨ ਮੰਤਰੀ ਦਫ਼ਤਰ…
Home Page News India India News

ਹੁਣ ਸੇਵਾ ਤੀਰਥ ਦੇ ਨਾਂ ਨਾਲ ਜਾਣਿਆ ਜਾਵੇਗਾ ਪ੍ਰਧਾਨ ਮੰਤਰੀ ਦਫ਼ਤਰ…

Spread the news


ਪ੍ਰਧਾਨ ਮੰਤਰੀ ਦਫ਼ਤਰ (PMO) ਦਾ ਨਾਂ ਬਦਲ ਕੇ ਸੇਵਾ ਤੀਰਥ ਕਰ ਦਿੱਤਾ ਗਿਆ ਹੈ। ਕੇਂਦਰ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਦਫ਼ਤਰ ਜਲਦ ਹੀ ਨਵੀਂ ਬਿਲਡਿੰਗ ‘ਚ ਸ਼ਿਫਟ ਹੋਵੇਗਾ। ਇਸ ਬਿਲਡਿੰਗ ਦਾ ਨਾਂ ਹੀ ਸੇਵਾ ਤੀਰਥ ਰੱਖਿਆ ਗਿਆ ਹੈ। ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਤੋਂ ਹੀ ਬਸਤੀਵਾਦੀ ਸ਼ਾਹੀ ਟਿਕਾਣਿਆਂ (Colonial-era royal residences) ਦੇ ਅਕਸ ਨੂੰ ਬਦਲਣ ਦੀ ਕੋਸ਼ਿਸ਼ ਜਾਰੀ ਹੈ। ਇਸੇ ਲੜੀ ‘ਚ ਕੁਝ ਦਿਨ ਪਹਿਲਾਂ ਰਾਜ ਭਵਨਾਂ ਦਾ ਨਾਂ ਬਦਲ ਕੇ ਲੋਕ ਭਵਨ ਕਰ ਦਿੱਤਾ ਗਿਆ ਸੀ।