Home » ਕੈਨੇਡਾ ‘ਚ ਚੋਰੀ ਦੀ ਸ਼ਰਾਬ ਤਸਕਰੀ ਮਾਮਲੇ ਵਿੱਚ ਇੱਕ ਔਰਤ ਸਮੇਤ ਤਿੰਨ ਪੰਜਾਬੀ ਗ੍ਰਿਫ਼ਤਾਰ….
Home Page News India World

ਕੈਨੇਡਾ ‘ਚ ਚੋਰੀ ਦੀ ਸ਼ਰਾਬ ਤਸਕਰੀ ਮਾਮਲੇ ਵਿੱਚ ਇੱਕ ਔਰਤ ਸਮੇਤ ਤਿੰਨ ਪੰਜਾਬੀ ਗ੍ਰਿਫ਼ਤਾਰ….

Spread the news

ਹਾਲਟਨ ਰੀਜਨਲ ਪੁਲਿਸ ਅਤੇ ਟਰਾਂਟੋ ਪੁਲਿਸ ਵੱਲੋਂ ਗ੍ਰੇਟਰ ਟੋਰਾਂਟੋ ਖੇਤਰ ਵਿਖੇ ਵੱਡੇ ਪੱਧਰ ਤੇ ਚੋਰੀ ਦੀ ਸ਼ਰਾਬ ਤਸਕਰੀ ਕਰਨ ਦੇ ਦੋਸ਼ਾਂ ਹੇਠ ਤਿੰਨ ਜਣਿਆਂ ਨੂੰ ਗ੍ਰਿਫਤਾਰ ਅਤੇ ਚਾਰਜ ਕੀਤਾ ਗਿਆ ਹੈ। ਚਾਰਜ ਹੋਣ ਵਾਲਿਆਂ ਵਿੱਚ ਪਰਮਿੰਦਰ ਸਿੱਧੂ (52), ਰਜਿੰਦਰ ਸਿੱਧੂ (56, ਔਰਤ) ਅਤੇ ਨਵਦੀਪ ਸਿੱਧੂ (25) ਸਾਰੇ ਵਾਸੀ ਨਾਰਥ ਯਾਰਕ ਸ਼ਾਮਲ ਹਨ। ਪੁਲਿਸ ਮੁਤਾਬਕ ਇੰਨਾ ਵੱਲੋਂ $1.3 ਮਿਲੀਅਨ ਡਾਲਰ ਤੋਂ ਵੱਧ ਦੀ ਚੋਰੀ ਦੀ ਸ਼ਰਾਬ ਤਸਕਰੀ ਕੀਤੀ ਗਈ ਹੈ। ਇੰਨਾ ਸਾਰੇ ਦੋਸ਼ਾਂ ਨੂੰ ਅਦਾਲਤ ਵਿੱਚ ਸਾਬਿਤ ਕਰਨਾ ਬਾਕੀ ਹੈ।