ਆਕਲੈਂਡ(ਬਲਜਿੰਦਰ ਰੰਧਾਵਾ) ਕ੍ਰਾਈਸਟਚਰਚ ਵਿੱਚ ਇੱਕ ਡੇਅਕੇਅਰ ਸੈਂਟਰ ਵਿਖੇ ਵਾਪਰੀ ਕਿਸੇ ਘਟਨਾ ਤੋ ਬਾਅਦ ਵੱਡੀ ਗਿਣਤੀ ਵਿੱਚ ਐਮਰਜੈਂਸੀ ਸੇਵਾਵਾਂ ਪਹੁੰਚੀਆਂ ਹਨ।
ਪੁਲਿਸ ਨੇ ਪੁਸ਼ਟੀ ਕੀਤੀ ਕਿ ਸਟਾਫ ਘਟਨਾ ਸਥਾਨ ‘ਤੇ “ਸੇਂਟ ਜੌਨ ਅਤੇ ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਦੀ ਸਹਾਇਤਾ” ਕਰ ਰਿਹਾ ਸੀ।ਹਾਟੋ ਹੋਨ ਸੇਂਟ ਜੌਨ ਨੇ ਕਿਹਾ ਕਿ ਇਸਨੂੰ ਕ੍ਰਾਈਸਟਚਰਚ ਦੇ ਵੂਲਸਟਨ ਵਿੱਚ ਫੈਰੀ ਰੋਡ ‘ਤੇ ਇੱਕ ਘਟਨਾ ਬਾਰੇ ਦੁਪਹਿਰ 1.13 ਵਜੇ ਸੂਚਿਤ ਕੀਤਾ ਗਿਆ ਸੀ।ਚੌਦਾਂ ਐਮਰਜੈਂਸੀ ਵਾਹਨਾਂ ਨੇ ਘਟਨਾ ਸਥਾਨ ‘ਤੇ ਜਵਾਬ ਦਿੱਤਾ ਹੈ, ਜਿਸ ਵਿੱਚ ਕਈ ਐਂਬੂਲੈਂਸਾਂ, ਰੈਪਿਡ ਰਿਸਪਾਂਸ ਯੂਨਿਟਾਂ ਅਤੇ ਆਪ੍ਰੇਸ਼ਨ ਮੈਨੇਜਰ ਸ਼ਾਮਲ ਹਨ। ਸਾਡੇ ਅਮਲੇ ਕਈ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ, ਜਿਨ੍ਹਾਂ ਵਿੱਚੋਂ ਇੱਕ ਨੂੰ ਗੰਭੀਰ ਹਾਲਤ ਵਿੱਚ ਕ੍ਰਾਈਸਟਚਰਚ ਹਸਪਤਾਲ ਲਿਜਾਇਆ ਗਿਆ ਹੈ।ਘਟਨਾ ਸਬੰਧੀ ਹੋਰ ਵਧੇਰੇ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।
ਕ੍ਰਾਈਸਟਚਰਚ ਵਿੱਚ ਇੱਕ ਡੇਅਕੇਅਰ ਸੈਂਟਰ ਵਿੱਚ ਵਾਪਰੀ ਕਿਸੇ ਘਟਨਾ ਤੋਂ ਬਾਅਦ ਵੱਡੀ ਗਿਣਤੀ ਵਿੱਚ ਪਹੁੰਚੀਆਂ ਐਮਰਜੈਂਸੀ ਸੇਵਾਵਾਂ….












