Home » Whanganui ਨਜ਼ਦੀਕ ਵਾਪਰੇ ਹੈਲੀਕਾਪਟਰ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ
Home Page News New Zealand Local News NewZealand

Whanganui ਨਜ਼ਦੀਕ ਵਾਪਰੇ ਹੈਲੀਕਾਪਟਰ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਬੀਤੇ ਹਫਤੇ ਦੇ ਅੰਤ ਵਿੱਚ Whanganui ਨਜ਼ਦੀਕ ਵਾਪਰੇ ਹੈਲੀਕਾਪਟਰ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।ਇੱਕ ਪੁਲਿਸ ਬੁਲਾਰੇ ਨੇ ਕਿਹਾ ਕਿ ਐਮਰਜੈਂਸੀ ਸੇਵਾਵਾਂ ਨੂੰ ਸ਼ਨੀਵਾਰ ਸਵੇਰੇ 8 ਵਜੇ ਦੇ ਕਰੀਬ ਮਾਤਾਹਿਵੀ ਟਰੈਕ ਨੇੜੇ ਹੋਏ ਹਾਦਸੇ ਦੀ ਰਿਪੋਰਟ ਬਾਰੇ ਸੂਚਿਤ ਕੀਤਾ ਗਿਆ ਸੀ।ਮਾਤਾਹਿਵੀ ਟਰੈਕ ਇੱਕ ਫਾਰਮ ਟਰੈਕ ਹੈ ਜੋ Whanganui ਰਿਵਰ ਰੋਡ ਅਤੇ ਸਟੇਟ ਹਾਈਵੇਅ 4/ਪਰਾਪਾਰਾ ਰੋਡ ਨੂੰ ਜੋੜਦਾ ਹੈ।ਮ੍ਰਿਤਕ ਹੈਲੀਕਾਪਟਰ ਦਾ ਇਕੱਲਾ ਸਵਾਰ ਸੀ,” ਬੁਲਾਰੇ ਨੇ ਕਿਹਾ।ਪੁਲਿਸ ਅਤੇ ਟ੍ਰਾਂਸਪੋਰਟ ਐਕਸੀਡੈਂਟ ਇਨਵੈਸਟੀਗੇਸ਼ਨ ਕਮਿਸ਼ਨ ਜਾਂਚ ਕਰ ਰਹੇ ਹਨ, ਅਤੇ ਮੌਤ ਨੂੰ ਕੋਰੋਨਰ ਕੋਲ ਭੇਜਿਆ ਜਾਵੇਗਾ।”